Breaking News
Home / ਦੁਨੀਆ / ਭਾਰਤ ਨੇ ਦੋ ਕੈਦੀ ਪਾਕਿਸਤਾਨ ਦੇ ਹਵਾਲੇ ਕੀਤੇ

ਭਾਰਤ ਨੇ ਦੋ ਕੈਦੀ ਪਾਕਿਸਤਾਨ ਦੇ ਹਵਾਲੇ ਕੀਤੇ

ਇਕ ਕੈਦੀ ਸ਼ੇਖ ਅਬਦੁੱਲਾ ਨੇ ‘ਆਈ ਲਵ ਇੰਡੀਆ’ ਦੇ ਨਾਅਰੇ ਵੀ ਲਗਾਏ
ਅਟਾਰੀ : ਭਾਰਤ ਵਲੋਂ ਅੱਜ ਦੋ ਕੈਦੀਆਂ ਨੂੰ ਅਟਾਰੀ-ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੇ ਹਵਾਲੇ ਕੀਤਾ ਗਿਆ। ਭੋਪਾਲ ਜੇਲ੍ਹ ਤੋਂ ਲਿਆਂਦੇ ਇਮਰਾਨ ਕੁਰੈਸ਼ੀ ਅਤੇ ਅੰਮ੍ਰਿਤਸਰ ਜੇਲ੍ਹ ਤੋਂ ਲਿਆਂਦੇ ਸ਼ੇਖ਼ ਅਬਦੁੱਲਾ ਨਾਮੀ ਇਨ੍ਹਾਂ ਦੋਵਾਂ ਕੈਦੀਆਂ ਨੂੰ ਬੀ. ਐਸ.ਐਫ. ਨੇ ਪਾਕਿਸਤਾਨੀ ਰੇਂਜਰਾਂ ਦੇ ਹਵਾਲੇ ਕੀਤਾ। ਇਸ ਮੌਕੇ ਸ਼ੇਖ਼ ਅਬਦੁੱਲਾ ਵਲੋਂ ‘ਆਈ ਲਵ ਇੰਡੀਆ’ ਦੇ ਨਾਅਰੇ ਵੀ ਲਗਾਏ ਗਏ। ਇਮਰਾਨ ਕੁਰੈਸ਼ੀ 14 ਸਾਲ ਬਾਅਦ ਆਪਣੇ ਵਤਨ ਪਰਤਿਆ ਹੈ। ਇਸ ਦੇ ਬਾਵਜੂਦ ਉਸ ਦੇ ਦਿਲ ਵਿੱਚ ਇਸ ਗੱਲ ਦਾ ਦੁੱਖ ਰਹੇਗਾ ਕਿ ਉਸ ਦਾ ਪਰਿਵਾਰ ਭਾਰਤ ਵਿੱਚ ਰਹਿ ਗਿਆ। ਜ਼ਿਕਰਯੋਗ ਇਮਰਾਨ ਦਾ ਵਿਆਹ ਕੋਲਕਾਤਾ ਦੀ ਰਹਿਣ ਵਾਲੀ ਉਸ ਦੀ ਮਾਮੇ ਦੀ ਲੜਕੀ ਨਾਲ 2004 ਵਿੱਚ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ ਜੋ ਭਾਰਤ ਰਹਿ ਗਏ ਹਨ। ਵਿਆਹ ਕਰਵਾਉਣ ਤੋਂ ਬਾਅਦ ਮੱਧ ਪ੍ਰਦੇਸ਼ ਪੁਲਿਸ ਨੇ ਉਸ ਨੂੰ ਜਾਅਲੀ ਪੈਨ ਕਾਰਡ ਤੇ ਰਾਸ਼ਨ ਕਾਰਡ ਬਣਾਉਣ ਦੇ ਦੋਸ਼ਾਂ ਹੇਠ ਗ੍ਰਿਫਤਾਰ ਕਰ ਲਿਆ ਸੀ। ਦੂਜਾ ਕੈਦੀ ਸ਼ੇਖ ਅਬਦੁੱਲਾ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦਾਖ਼ਲ ਹੋ ਗਿਆ ਸੀ। ਸ਼ੇਖ ਅਬਦੁੱਲਾ ਨੇ ਕਿਹਾ ਕਿ ਉਹ ਸ਼ਾਹਰੁਖ ਖਾਨ ਦਾ ਬਹੁਤ ਵੱਡਾ ਫੈਨ ਸੀ ਅਤੇ ਉਸ ਨੂੰ ਮਿਲਣ ਲਈ ਹੀ ਭਾਰਤ ਦਾਖ਼ਲ ਹੋਇਆ ਸੀ।

Check Also

ਟਰੰਪ ਨੇ ਗੈਰਕਾਨੂੰਨੀ ਪਰਵਾਸੀਆਂ ’ਤੇ ਅਮਰੀਕਾ ਦੀ ਹਾਲਤ ਖਰਾਬ ਕਰਨ ਦੇ ਲਗਾਏ ਆਰੋਪ

ਕਿਹਾ : ਰਾਸ਼ਟਰਪਤੀ ਬਣਿਆ ਤਾਂ ਅਮਰੀਕਾ ’ਚੋਂ ਗੈਰਕਾਨੂੰਨੀ ਪਰਵਾਸੀਆਂ ਨੂੰ ਕੱਢਾਂਗਾ ਬਾਹਰ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ …