ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ੀਆਂ ਵਿਰੁੱਧ ਚੱਲ ਰਹੀ ਕਾਰਵਾਈ ਦਾ ਬਚਾਅ ਕਰਦੇ ਹੋਏ ਕਿਹਾ ਕਿ ਇਹ ‘ਗ਼ਲਤ ਲੋਕਾਂ’ ਨੂੰ ਅਮਰੀਕਾ ਵਿਚ ਆਉਣ ਤੋਂ ਰੋਕਣ ਅਤੇ ਦੇਸ਼ ਨੂੰ ਸੁਰੱਖਿਅਤ ਬਣਾਉਣ ਲਈ ਹੈ। ਇਸ ਕਾਰਵਾਈ ਦੇ ਤਹਿਤ 680 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ। ਟਰੰਪ ਨੇ ਕਿਹਾ ਕਿ ਉਹ ਆਪਣਾ ਚੋਣਾਂ ਦੌਰਾਨ ਕੀਤਾ ਵਾਅਦਾ ਨਿਭਾ ਰਹੇ ਹਨ ਅਤੇ ਅਮਰੀਕੀ ਲੋਕ ਇਸ ਮੁਹਿੰਮ ਤੋਂ ਖ਼ੁਸ਼ ਹਨ। ਅਮਰੀਕੀ ਦੌਰੇ ‘ਤੇ ਆਏ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਸੰਯੁਕਤ ਸੰਮੇਲਨ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ, ”ਅਸੀਂ ਅਸਲ ਵਿਚ ਇਕ ਵਧੀਆ ਕੰਮ ਕੀਤਾ ਹੈ।
ਅਸਲੀਅਤ ਵਿਚ ਅਸੀਂ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰ ਰਹੇ ਹਾਂ, ਜੋ ਅਪਰਾਧੀ ਹਨ। ਇਨ੍ਹਾਂ ਵਿਚੋਂ ਕੁਝ ਤਾਂ ਇੰਨੇ ਜ਼ਿਆਦਾ ਖ਼ਤਰਨਾਕ ਹਨ ਅਪਰਾਧੀ ਹਨ ਕਿ ਜਿਨ੍ਹਾਂ ਦੇ ਰਿਕਾਰਡ ਵਿਚ ਬਹੁਤ ਜ਼ਿਆਦਾ ਅਪਰਾਧਕ ਮਾਮਲੇ ਦਰਜ ਹਨ। ਅਸੀਂ ਅਜਿਹੇ ਹੀ ਲੋਕਾਂ ਨੂੰ ਬਾਹਰ ਕੱਢ ਰਹੇ ਹਾਂ, ਮੈਂ ਚੋਣ ਪ੍ਰਚਾਰ ਦੌਰਾਨ ਅਜਿਹਾ ਹੀ ਕਰਨ ਲਈ ਕਿਹਾ ਸੀ।” ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਮਰੀਕਾ ਨੂੰ ਉਨ੍ਹਾਂ ਸਮੱਸਿਆਵਾਂ ਤੋਂ ਸੁਰੱਖਿਅਤ ਰੱਖਣ ਦੀ ਨੀਤੀ ਦਾ ਜ਼ੋਰਦਾਰ ਤਰੀਕੇ ਨਾਲ ਪਾਲਣ ਕਰੇਗਾ, ਜਿਸ ਨਾਲ ਦੂਸਰੇ ਦੇਸ਼ ਜੂਝ ਰਹੇ ਹਨ। ਟਰੰਪ ਨੇ ਸੋਮਵਾਰ ਨੂੰ ਕਿਹਾ, ”ਅਸੀ ਇਕ ਵੱਡਾ ਅਤੇ ਖੂਬਸੂਰਤ ਖੁੱਲ੍ਹਾ ਦਰਵਾਜ਼ਾ ਚਾਹੁੰਦੇ ਹਾਂ ਅਤੇ ਅਸੀ ਚਾਹੁੰਦੇ ਹਾਂ ਕਿ ਲੋਕ ਇਸ ਦੇ ਅੰਦਰ, ਸਾਡੇ ਦੇਸ਼ ਵਿਚ ਆਉਣ, ਪਰ ਅਸੀ ਗ਼ਲਤ ਲੋਕਾਂ ਨੂੰ ਅੰਦਰ ਆਉਣ ਨਹੀਂ ਦਿਆਂਗੇ ਅਤੇ ਮੈਂ ਆਪਣੇ ਕਾਰਜਕਾਲ ਵਿਚ ਅਜਿਹਾ ਨਹੀਂ ਹੋਣ ਦਿਆਂਗਾ। ਸਾਡੇ ਦੇਸ਼ ਦੇ ਲੋਕ ਇਹੀ ਚਾਹੁੰਦੇ ਹਨ। ਸਾਡੇ ਇਸ ਕਦਮ ਦੀ ਸ਼ਲਾਘਾ ਕੀਤੀ ਜਾ ਰਹੀ ਹੈ।” ਉਨ੍ਹਾਂ ਕਿਹਾ, ”ਗ੍ਰਿਫ਼ਤਾਰ ਕੀਤੇ ਗਏ ਲੋਕਾਂ ਵਿਚ ਲਗਭਗ 75 ਫ਼ੀਸਦੀ ਲੋਕ ਬਾਹਰੀ ਦੇਸ਼ਾਂ ਤੋਂ ਆਏ ਅਪਰਾਧੀ ਹਨ। ਇਨ੍ਹਾਂ ਲੋਕਾਂ ‘ਤੇ ਬਲਾਤਕਾਰ, ਨਾਬਾਲਗ਼ ਦੇ ਜਿਸਮਾਨੀ ਸ਼ੋਸ਼ਣ, ਬੱਚੇ ਨਾਲ ਗੰਦੀ ਅਤੇ ਅਸ਼ਲੀਲ ਹਰਕਤਾਂ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਹਮਲਾ ਤੇ ਹਥਿਆਰ ਸਬੰਧੀ ਮਾਮਲੇ ਦਰਜ ਹਨ।ઠ
Check Also
ਰੂਸ ਨੇ ਯੂਕਰੇਨ ’ਤੇ ਦਾਗੀਆਂ ਬੈਲਿਸਟਿਕ ਮਿਜ਼ਾਈਲਾਂ
32 ਵਿਅਕਤੀਆਂ ਦੀ ਮੌਤ, 84 ਹੋਏ ਗੰਭੀਰ ਜ਼ਖ਼ਮੀ ਕੀਵ/ਬਿਊਰੋ ਨਿਊਜ਼ : ਰੂਸ ਨੇ ਯੂਕਰੇਨ ਦੇ …