Breaking News
Home / ਦੁਨੀਆ / ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਅਸਤੀਫ਼ਾ

ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਵੱਲੋਂ ਅਸਤੀਫ਼ਾ

ਵਾਸ਼ਿੰਗਟਨ/ਬਿਊਰੋ ਨਿਊਜ਼ : ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕੌਮੀ ਸੁਰੱਖਿਆ ਸਲਾਹਕਾਰ ਮਾਈਕਲ ਫਲਯਨ ਨੇ ਅਸਤੀਫ਼ਾ ਦੇ ਦਿੱਤਾ ਹੈ। ਟਰੰਪ ਦੇ ਸਹੁੰ ਚੁੱਕਣ ਤੋਂ ਪਹਿਲਾਂ ਅਮਰੀਕਾ ਵਿਚ ਰੂਸ ਦੇ ਰਾਜਦੂਤ ਨਾਲ ਹੋਈ ਗੱਲਬਾਤ ਦਾ ਪਤਾ ਚੱਲਣ ਬਾਅਦ ਸੋਮਵਾਰ ਨੂੰ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਰਾਜਦੂਤ ਨਾਲ ਉਨ੍ਹਾਂ ਨੇ ਅਮਰੀਕਾ ਦੁਆਰਾ ਰੂਸ ‘ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਬਾਰੇ ਵਿਚ ਚਰਚਾ ਕੀਤੀ ਸੀ। ਉਨ੍ਹਾਂ ਨੇ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨੂੰ ਇਸ ਸਬੰਧ ਵਿਚ ਗੁਮਰਾਹ ਕੀਤਾ ਸੀ। ਜਸਟਿਸ ਡਿਪਾਰਟਮੈਂਟ ਨੇ ਵਾਈਟ ਹਾਊਸ ਨੂੰ ਕਈ ਹਫ਼ਤੇ ਪਹਿਲਾਂ ਸੁਚੇਤ ਕੀਤਾ ਸੀ ਕਿ 20 ਜਨਵਰੀ ਨੂੰ ਟਰੰਪ ਦੇ ਸੱਤਾ ਵਿਚ ਆਉਣ ਨਾਲ ਪਹਿਲੇ ਫਲਯਨ ਨੇ ਰੂਸੀ ਰਾਜਦੂਤ ਸਰਗੇਈ ਕਿਸਲਯਾਕ ਨਾਲ ਸੰਪਰਕ ਕੀਤਾ ਸੀ। ਸੰਪਰਕ ਨੂੰ ਲੈ ਕੇ ਫਲਯਨ ਨੂੰ ਬਲੈਕਮੇਲ ਕੀਤਾ ਜਾ ਸਕਦਾ ਹੈ। ਕੁਝ ਘੰਟੇ ਪਹਿਲਾਂ ਰਾਸ਼ਟਰਪਤੀ ਨੇ ਇਕ ਬੁਲਾਰੇ ਦੁਆਰਾ ਫਲਯਨ ਦਾ ਸਮੱਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਟਰੰਪ ਨੇ ਕਿਹਾ ਸੀ ਕਿ ਉਹ ਸਥਿਤੀ ਦੀ ਸਮੀਖਿਆ ਵਿਚ ਲੱਗੇ ਹਨ ਅਤੇ ਇਸ ਸਬੰਧ ‘ਚ ਪੇਂਸ ਨਾਲ ਗੱਲ ਕਰਨਗੇ। ਫਲਯਨ ਨੇ ਉਪ ਰਾਸ਼ਟਰਪਤੀ ਪੇਂਸ ਨਾਲ ਵਾਅਦਾ ਕੀਤਾ ਸੀ ਕਿ ਰੂਸੀ ਰਾਜਦੂਤ ਨਾਲ ਉਨ੍ਹਾਂ ਨੇ ਅਮਰੀਕੀ ਪਾਬੰਦੀਆਂ ਬਾਰੇ ਵਿਚ ਕੋਈ ਚਰਚਾ ਨਹੀਂ ਕੀਤੀ ਹੈ ਪਰ ਅਸਲੀ ਵੇਰਵੇ ਤੋਂ ਪਤਾ ਚੱਲਦਾ ਹੈ ਕਿ ਦੋਹਾਂ ਵਿਚਾਲੇ ਹੋਈ ਗੱਲਬਾਤ ਵਿਚ ਇਹ ਮੁੱਦਾ ਵੀ ਸਾਹਮਣੇ ਆਇਆ ਸੀ। ਇਸ ਤਰ੍ਹਾਂ ਦਾ ਸੰਪਰਕ ਕਾਨੂੰਨ ਦੀ ਉਲੰਘਣਾ ਹੈ। ਲੋਗਾਨ ਐਕਟ ਤਹਿਤ ਸੁਤੰਤਰ ਨਾਗਰਿਕ ਦਾ ਵਿਦੇਸ਼ੀ ਮਾਮਲਿਆਂ ਵਿਚ ਸ਼ਾਮਿਲ ਹੋਣਾ ਪਾਬੰਦੀਸ਼ੁਦਾ ਹੈ। ਫਲਯਨ ਦੀ ਵਿਦਾਈ ਟਰੰਪ ਪ੍ਰਸ਼ਾਸਨ ਲਈ ਇਕ ਝਟਕੇ ਦੀ ਤਰ੍ਹਾਂ ਹੈ।

Check Also

ਚੀਨੀ ਹੈਕਰਾਂ ਨੇ ਕੀਤੀ ਸੀ ਮੁੰਬਈ ਦੀ ਬੱਤੀ ਗੁੱਲ

ਭਾਰਤ ਅਤੇ ਚੀਨ ਵਿਚਾਲੇ ਤਣਾਅ ਦਰਮਿਆਨ ਅਮਰੀਕੀ ਕੰਪਨੀ ਦਾ ਦਾਅਵਾ ਵਾਸ਼ਿੰਗਟਨ : ਭਾਰਤ ਅਤੇ ਚੀਨ …