Breaking News
Home / ਦੁਨੀਆ / ਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ

ਜਸਵੰਤ ਸਿੰਘ ਬਿਰਦੀ ਨੇ ਰਚਿਆ ਇਤਿਹਾਸ

ਬਰਤਾਨੀਆ ਦੇ ਸ਼ਹਿਰ ਕੋਵੈਂਟਰੀ ਦੇ ਪਹਿਲੇ ਦਸਤਾਧਾਰੀ ਲਾਰਡ ਮੇਅਰ ਬਣੇ
ਲੰਡਨ/ਬਿਊਰੋ ਨਿਊਜ਼ : ਕੋਵੈਂਟਰੀ ਵਿੱਚ ਰਹਿਣ ਵਾਲੇ ਬਰਤਾਨਵੀ ਸਿੱਖ ਕੌਂਸਲਰ ਨੇ ਕੇਂਦਰੀ ਇੰਗਲੈਂਡ ਦੇ ਸਹਿਰ ਲਈ ਪਹਿਲਾ ਦਸਤਾਰਧਾਰੀ ਲਾਰਡ ਮੇਅਰ ਬਣ ਕੇ ਇਤਿਹਾਸ ਰਚ ਦਿੱਤਾ ਹੈ। ਜਸਵੰਤ ਸਿੰਘ ਬਿਰਦੀ, ਜਿਨ੍ਹਾਂ ਦਾ ਜਨਮ ਪੰਜਾਬ ਵਿੱਚ ਹੋਇਆ ਸੀ ਅਤੇ ਉਨ੍ਹਾਂ ਪੱਛਮੀ ਬੰਗਾਲ ਦੇ ਕੋਲਕਾਤਾ ਵਿੱਚ ਬਚਪਨ ਗੁਜਾਰਿਆ। ਜਸਵੰਤ ਸਿੰਘ ਬਿਰਦੀ 60 ਸਾਲ ਪਹਿਲਾਂ ਕੋਵੈਂਟਰੀ ਵਸ ਗਏ ਸਨ ਅਤੇ 16 ਸਾਲਾਂ ਤੱਕ ਸਹਿਰ ਵਿੱਚ ਕੌਂਸਲਰ ਵਜੋਂ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਲਾਰਡ ਮੇਅਰ ਦੇ ਆਪਣੇ ਨਵੇਂ ਅਹੁਦੇ ਦਾ ਰਸਮੀ ਕਾਰਜਭਾਰ ਆਪਣੀ ਪਤਨੀ ਕ੍ਰਿਸਨਾ ਦੇ ਨਾਲ ਸੰਭਾਲਿਆ। ਬਿਰਦੀ ਨੇ ਲਾਰਡ ਮੇਅਰ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਿਹਾ ਕਿ ਮੈਨੂੰ ਗ੍ਰਹਿ ਸ਼ਹਿਰ ਦਾ ਲਾਰਡ ਮੇਅਰ ਬਣਨ ‘ਤੇ ਬਹੁਤ ਮਾਣ ਹੈ। ਬਿਰਦੀ ਹੋਰਾਂ ਨੇ ਕਿਹਾ ਕਿ ਇਸ ਸ਼ਹਿਰ ਨੇ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਬਹੁਤ ਕੁਝ ਦਿੱਤਾ ਹੈ।

 

Check Also

ਐਲਨ ਮਸਕ ਨੇ ਛੱਡਿਆ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਾਥ

ਪ੍ਰਸ਼ਾਸਨਿਕ ਸਲਾਹਕਾਰ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ ਵਾਸ਼ਿੰਗਟਨ/ਬਿਊਰੋ ਨਿਊਜ਼ : ਟੈਸਲਾ ਕਾਰ ਕੰਪਨੀ ਦੇ ਮਾਲਕ …