Breaking News
Home / ਦੁਨੀਆ / ਇੰਡੋ ਕੈਨੇਡੀਅਨ ਗੋਲਫ ਲਾਇਸੈਂਸ ਵਲੋਂ ਗੋਲਫ ਟੂਰਨਾਮੈਂਟ ਦਾ ਆਯੋਜਨઠ

ਇੰਡੋ ਕੈਨੇਡੀਅਨ ਗੋਲਫ ਲਾਇਸੈਂਸ ਵਲੋਂ ਗੋਲਫ ਟੂਰਨਾਮੈਂਟ ਦਾ ਆਯੋਜਨઠ

ਬਰੈਂਪਟਨ : ਬਰੈਂਪਟਨ ਦੇ ਮਿਸੀਸਾਗਾ ਰੋਡ ‘ਤੇ ਸਥਿਤ ਲੋਇਨਹੈੱਡ ਗੋਲਫ ਕਲੱਬ ਵਿਚ 15 ਜੂਨ ਦਿਨ ਸੋਮਵਾਰ ਵਾਲੇ ਦਿਨ ਇੰਡੋ ਕੈਨੇਡੀਅਨ ਗੋਲਫ ਲਾਇਸੰਸ ਵਲੋਂ ਗੋਲਫ ਟੂਰਨਾਮੈਂਟ ઠਦਾ ਆਯੋਜਨ ਕੀਤਾ ਗਿਆ। ઠਦੁਪਹਿਰ ਤੋਂ ਹੀ ਟੂਰਨਾਮੈਂਟ ਲਈ ਗੋਲਫ ਕਲੱਬ ਖਚਾ-ਖਚ ਭਰ ਗਿਆ ਸੀ। ਇਹ ਟੂਰਨਾਮੈਂਟ ਕੁੱਲ 140 ਮੈਂਬਰਾਂ ਵਾਸਤੇ ਰੱਖਿਆ ਗਿਆ ਸੀ ਪਰ ਖਿਡਾਰੀਆਂ ਦੀ ਗਿਣਤੀ 180 ਤੋਂ ਵੱਧ ਹੋ ਗਈ। ઠਉਹਨਾਂ ਸਾਰੇ ਖਿਡਾਰੀਆਂ ਨੂੰ ਚਾਰ -ਚਾਰ ਦੀ ਟੀਮ ਵਿਚ ਵੰਡ ਦਿੱਤਾ ਗਿਆ ਅਤੇ ਫੇਰ ਮੁਕਾਬਲੇ ਕਰਵਾਏ ਗਏ। ਸ਼ਾਮ ਦੇ ਲੱਗਪਗ 7 ਵਜੇ ਦੇ ਕਰੀਬ ਇਸ ਟੂਰਨਾਮੈਂਟ ਦਾ ਨਤੀਜ਼ਾ ਕੱਢਿਆ ਗਿਆ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ। ਪਹਿਲੇ ਨੰਬਰ ਉਤੇ ਰਹਿਣ ਵਾਲੀ ਟੀਮ ਨੂੰ 10 ਹਜ਼ਾਰ ਡਾਲਰ ਅਤੇ ਟਰਾਫੀ ਅਤੇ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ”ਕਲੋਸੇਸਟ ਟੋਂ ਪਿੰਨ” closest to pin ਅਤੇ ”ਲੋਂਗੇਸਟ ਡ੍ਰਾਈਵ” longest drive ਵਰਗੇ ਮੁਕਾਬਿਲਆਂ ਦੇ ਜੇਤੂਆਂ ਨੂੰ ਵੀ ਇਨਾਮ ਦਿੱਤੇ ਗਏ। ਲੱਕੀ ਡਰਾਅ ਕੱਢ ਕੇ ਵੀ ਜੇਤੂਆਂ ਨੂੰ ਤੋਹਫ਼ੇ ਦਿੱਤੇ ਗਏ। ਇਸ ਗੋਲਫ ਟੂਰਨਾਮੈਂਟ ਦੀ ਖ਼ਾਸ ਗੱਲ ਇਹ ਕਿ ਇਸ ਤੋਂ ਜੋ ਵੀ ਫੰਡ ਇਕੱਠਾ ਹੋਇਆ ਉਹਨੂੰ ਬਰੈਂਪਟਨ ਹਸਪਤਾਲ ਨੂੰ ਦਿੱਤਾ ਗਿਆ।

Check Also

ਟਰੰਪ ਪ੍ਰਸ਼ਾਸਨ ਵੱਲੋਂ ਹਾਰਵਰਡ ਯੂਨੀਵਰਸਿਟੀ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ’ਤੇ ਰੋਕ

ਹਾਰਵਰਡ ਨੇ ਇਸ ਫੈਸਲੇ ਨੂੰ ਗਲਤ ਦੱਸਦਿਆਂ ਵਿਦੇਸ਼ੀ ਵਿਦਿਆਰਥੀਆਂ ਦੇ ਸਮਰਥਨ ਦਾ ਕੀਤਾ ਵਾਅਦਾ ਬੋਸਟਨ/ਬਿਊਰੋ …