2.9 C
Toronto
Thursday, November 6, 2025
spot_img
HomeਕੈਨੇਡਾFrontਨਰਿੰਦਰ ਮੋਦੀ ਨੇ ਮਾਸਕੋ ’ਚ ਭਾਰਤਵੰਸ਼ੀਆਂ ਨੂੰ ਕੀਤਾ ਸੰਬੋਧਨ

ਨਰਿੰਦਰ ਮੋਦੀ ਨੇ ਮਾਸਕੋ ’ਚ ਭਾਰਤਵੰਸ਼ੀਆਂ ਨੂੰ ਕੀਤਾ ਸੰਬੋਧਨ

ਮੋਦੀ ਨੇ ਪੂਤਿਨ ਸਾਹਮਣੇ ਰੂਸ ਦੀ ਫੌਜ ’ਚ ਸ਼ਾਮਲ ਭਾਰਤੀਆਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਵੀ ਚੁੱਕਿਆ
ਮਾਸਕੋ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਰੂਸ ਦੌਰੇ ਦੇ ਦੂਜੇ ਦਿਨ ਅੱਜ ਮੰਗਲਵਾਰ ਨੂੰ ਮਾਸਕੋ ਵਿਚ ਭਾਰਤਵੰਸ਼ੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਚੁਣੌਤੀ ਨੂੰ ਚੁਣੌਤੀ ਦੇਣਾ ਮੇਰੇ ਡੀਐਨਏ ਵਿਚ ਹੈ। ਮੋਦੀ ਨੇ ਕਿਹਾ ਕਿ ਭਾਰਤ ਤੇ ਰੂਸ ਦਾ ਇਕ ਅਨੋਖਾ ਰਿਸ਼ਤਾ ਹੈ। ਉਨ੍ਹਾਂ ਕਿਹਾ ਕਿ ਰੂਸ ਦਾ ਨਾਮ ਸੁਣਦੇ ਹੀ ਭਾਰਤੀਆਂ ਦੇ ਮਨ ਵਿਚ ਆ ਜਾਂਦਾ ਹੈ ਕਿ ਰੂਸ ਸਾਡਾ ਦੁੱਖ-ਸੁੱਖ ਦਾ ਸਾਥੀ। ਨਰਿੰਦਰ ਮੋਦੀ ਨੇ ਭਾਰਤਵੰਸ਼ੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅੱਜ ਇਕੱਲਾ ਨਹੀਂ ਆਇਆ ਹਾਂ, ਮੈਂ ਆਪਣੇ ਨਾਲ ਭਾਰਤ ਦੀ ਮਿੱਟੀ ਦੀ ਖ਼ੁਸ਼ਬੂ ਅਤੇ 140 ਕਰੋੜ ਦੇਸ਼ ਵਾਸੀਆਂ ਦਾ ਪਿਆਰ ਨਾਲ ਲੈ ਕੇ ਆਇਆ ਹਾਂ। ਉਨ੍ਹਾਂ ਕਿਹਾ ਕਿ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਭਾਰਤੀ ਪਰਵਾਸੀਆਂ ਨਾਲ ਇਹ ਮੇਰੀ ਪਹਿਲੀ ਗੱਲਬਾਤ ਹੈ। ਉਨ੍ਹਾਂ ਅੱਗੇ ਕਿਹਾ ਕਿ ਮੈਂ 3 ਗੁਣਾ ਜ਼ਿਆਦਾ ਤਾਕਤ ਨਾਲ, 3 ਗੁਣਾ ਜ਼ਿਆਦਾ ਰਫ਼ਤਾਰ ਨਾਲ ਕੰਮ ਕਰਾਂਗਾ ਅਤੇ ਭਾਰਤ ਨੂੰ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਵਾਂਗਾ। ਇਸ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨਾਲ ਮੁਲਾਕਾਤ ਕੀਤੀ ਅਤੇ ਰੂਸ ਦੀ ਫੌਜ ਵਿਚ ਸ਼ਾਮਲ ਕੀਤੇ ਗਏ ਭਾਰਤੀਆਂ ਦੀ ਸੁਰੱਖਿਅਤ ਘਰ ਵਾਪਸੀ ਦਾ ਮੁੱਦਾ ਵੀ ਚੁੱਕਿਆ ਹੈ। ਇਸ ਤੋਂ ਬਾਅਦ ਹੀ ਰੂਸ ਦੀ ਫੌਜ ਲਈ ਕੰਮ ਕਰ ਰਹੇ ਭਾਰਤੀ ਸੈਨਿਕਾਂ ਦੀ ਦੇਸ਼ ਵਾਪਸੀ ’ਤੇ ਸਹਿਮਤੀ ਬਣੀ ਹੈ।
RELATED ARTICLES
POPULAR POSTS