19.7 C
Toronto
Friday, September 25, 2026
spot_img
HomeਕੈਨੇਡਾFrontਭਾਰਤੀ ਕ੍ਰਿਕਟ ਟੀਮ ਦੀ ਜਿੱਤ ’ਤੇ ਪੀਐਮ ਮੋਦੀ ਨੇ ਕਿਹਾ -ਖੇਡ ਦੇ...

ਭਾਰਤੀ ਕ੍ਰਿਕਟ ਟੀਮ ਦੀ ਜਿੱਤ ’ਤੇ ਪੀਐਮ ਮੋਦੀ ਨੇ ਕਿਹਾ -ਖੇਡ ਦੇ ਮੈਦਾਨ ’ਤੇ ਵੀ ਅਪਰੇਸ਼ਨ ਸੰਧੂਰ

ਭਾਰਤੀ ਕ੍ਰਿਕਟ ਟੀਮ ਦੀ ਜਿੱਤ ’ਤੇ ਪੀਐਮ ਮੋਦੀ ਨੇ ਕਿਹਾ -ਖੇਡ ਦੇ ਮੈਦਾਨ ’ਤੇ ਵੀ ਅਪਰੇਸ਼ਨ ਸੰਧੂਰ
ਨਵੀਂ ਦਿੱਲੀ/ਬਿਊਰੋ ਨਿਊਜ਼
ਦੁਬਈ ਵਿਚ ਐਤਵਾਰ ਨੂੰ ਦੇਰ ਰਾਤ ਤੱਕ ਖੇਡੇ ਗਏ ਕ੍ਰਿਕਟ ਏਸ਼ੀਆ ਕੱਪ ਦੇ ਫਾਈਨਲ ਮੈਚ ਵਿਚ ਭਾਰਤੀ ਟੀਮ ਨੇ ਪਾਕਿਸਤਾਨ ਦੀ ਟੀਮ ਨੂੰ ਹਰਾ ਕੇ ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ ਕ੍ਰਿਕਟ ਏਸ਼ੀਆ ਕੱਪ 9ਵੀਂ ਵਾਰ ਜਿੱਤਿਆ ਹੈ। ਭਾਰਤ ਦੀ ਜਿੱਤ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਕਿ ਅਪਰੇਸ਼ਨ ਸੰਧੂਰ ਖੇਡ ਦੇ ਮੈਦਾਨ ’ਤੇ ਵੀ ਜਾਰੀ। ਧਿਆਨ ਰਹੇ ਕਿ ਪਾਕਿਸਤਾਨ ਕ੍ਰਿਕਟ ਬੋਰਡ ਦੇ ਚੇਅਰਮੈਨ ਮੋਹਸਿਨ ਨਕਵੀ ਜੇਤੂ ਟੀਮ ਨੂੰ ਐਵਾਰਡ ਦੇਣ ਪਹੁੰਚੇ ਤਾਂ ਭਾਰਤੀ ਟੀਮ ਨੇ ਉਸ ਕੋਲੋਂ ਐਵਾਰਡ ਲੈਣ ਤੋਂ ਇਨਕਾਰ ਕਰ ਦਿੱਤਾ। ਨਕਵੀ ਕੋਲ ਏਸ਼ੀਅਨ ਕ੍ਰਿਕਟ ਕਾਊਂਸਿਲ ਦਾ ਅਹੁਦਾ ਹੈ। ਇਸਦੇ ਚੱਲਦਿਆਂ ਮੰਚ ’ਤੇ ਮੌਜੂਦ ਦੁਬਈ ਸਪੋਰਟ ਸਿਟੀ ਦੇ ਖਾਲਿਦ ਅਲ ਜ਼ਰੂਨੀ ਕੋਲੋਂ ਟਰਾਫੀ ਲੈਣ ਦੀ ਗੱਲ ਹੋਈ, ਪਰ ਨਕਵੀ ਨੇ ਮੰਚ ਨਾ ਛੱਡਿਆ। ਇਸ ਤੋਂ ਬਾਅਦ ਸਮਾਗਮ ਸਮਾਪਤ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਟੀਮ ਇੰਡੀਆ ਨੇ ਪੂਰੇ ਟੂਰਨਾਮੈਂਟ ਦੌਰਾਨ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਵੀ ਨਹੀਂ ਮਿਲਾਇਆ। ਭਾਰਤੀ ਟੀਮ ਨੇ ਟਰਾਫੀ ਤੋਂ ਬਗੈਰ ਜਿੱਤ ਦਾ ਜਸ਼ਨ ਮਨਾਇਆ।

RELATED ARTICLES
POPULAR POSTS