ਮੋਦੀ ਦੀ ਨਜ਼ਰ ਵਿਚ ਹਰ ਵਿਅਕਤੀ ਮਹੱਤਵਪੂਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਨਰਿੰਦਰ ਮੋਦੀ ਸਰਕਾਰ ਦੁਆਰਾ ਦੇਸ਼ ਵਿੱਚ ਵੀਆਈਪੀ ਕਲਚਰ ਨੂੰ ਖਤਮ ਕਰਨ ਲਈ ਲਾਲ ਬੱਤੀ ਬੈਨ ਕਰਨ ਦਾ ਫੈਸਲਾ ਅੱਜ ਤੋਂ ਪੂਰੇ ਦੇਸ਼ ਵਿੱਚ ਲਾਗੂ ਹੋ ਗਿਆ। ਅੱਜ ਤੋਂ ਬਾਅਦ ਕੋਈ ਵੀ ਮੰਤਰੀ ਜਾਂ ਅਧਿਕਾਰੀ ਆਪਣੀ ਗੱਡੀ ਉੱਤੇ ਲਾਲ ਬੱਤੀ ਨਹੀਂ ਲਗਾ ਸਕੇਗਾ। ਲੰਘੇ ਕੱਲ੍ਹ ਪ੍ਰਧਾਨ ਮੰਤਰੀ ਨੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਲਾਲ ਬੱਤੀ ਬੈਨ ਉੱਤੇ ਬੋਲਦੇ ਹੋਏ ਕਿਹਾ ਸੀ ਕਿ ਲੋਕਾਂ ਵਿੱਚ ਵੀਆਈਪੀ ਕਲਚਰ ਨੂੰ ਲੈ ਕੇ ਗੁੱਸਾ ਹੈ। ਜਿਸਦੀ ਵਜ੍ਹਾ ਨਾਲ ਸਰਕਾਰ ਨੇ ਵੀਾਆਈਪੀ ਦੀ ਜਗ੍ਹਾ ਈਪੀਆਈ ਦੀ ਸ਼ੁਰੂਆਤ ਕੀਤੀ ਹੈ। ਜਿਸਦਾ ਮਤਲਬ ਹੈ ਐਵਰੀ ਪਰਸ਼ਨ ਇਜ ਇੰਪੋਰਟੈਂਟ। ਚੇਤੇ ਰਹੇ ਦੇਸ਼ ਭਰ ਵਿੱਚ ਸਾਰੇ ਨੇਤਾ ਪਹਿਲਾਂ ਹੀ ਲਾਲ ਬੱਤੀ ਬੈਨ ਦਾ ਸਵਾਗਤ ਕਰਕੇ ਆਪਣੀਆਂ-ਆਪਣੀਆਂ ਗੱਡੀਆਂ ਤੋਂ ਲਾਲ ਬੱਤੀ ਹਟਵਾ ਚੁੱਕੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …