ਨਾਗਪੁਰ : ਰਾਸ਼ਟਰੀ ਸੋਇਮਸੇਵਕ ਸੰਘ (ਆਰਐੱਸਐੱਸ) ਮੁਖੀ ਮੋਹਨ ਭਾਗਵਤ ਨੇ ਕਿਹਾ ਹੈ ਕਿ ਦੁਨੀਆ ਨੂੰ ਦਰਪੇਸ਼ ਸਮੱਸਿਆਵਾਂ ਦਾ ਭਾਰਤ ਕੋਲ ਹਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪੁਰਾਤਨ ਰਵਾਇਤ ਵਿਭਿੰਨਤਾ ਅਤੇ ਕਿਸੇ ਨੂੰ ਵੀ ਨਾ ਨਕਾਰਨ ਦੀ ਧਾਰਨਾ ‘ਚ ਯਕੀਨ ਰਖਦੀ ਹੈ। ਸੰਘ ਵਿਚਾਰਕ ਪੰਡਤ ਦੀਨਦਿਆਲ ਉਪਾਧਿਆਏ ਬਾਰੇ ਕਿਤਾਬ ਨੂੰ ਰਿਲੀਜ਼ ਕਰਨ ਸਮੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਗਵਤ ਨੇ ਕਿਹਾ ਕਿ ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਨਵਾਂ ਰਾਹ ਮਿਲੇਗਾ।