ਜੇਕਰ ਅਸੀਂ ਦਰੱਖਤਾਂ ‘ਤੇ ਬੰਬ ਸੁੱਟੇ ਤਾਂ ਪਾਕਿਸਤਾਨ ਨੇ ਜਵਾਬੀ ਹਮਲਾ ਕਿਉਂ ਕੀਤਾ
ਕੋਇੰਬਟੂਰ/ਬਿਊਰੋ ਨਿਊਜ਼
ਏਅਰ ਸਟ੍ਰਾਈਕ ‘ਤੇ ਹੋ ਰਹੀ ਰਾਜਨੀਤੀ ਤੋਂ ਬਾਅਦ ਏਅਰ ਚੀਫ ਮਾਰਸ਼ਲ ਬੀ.ਐਸ. ਧਨੋਆ ਨੇ ਅੱਜ ਇਸ ਸਬੰਧੀ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਜੰਗਲਾਂ ਵਿਚ ਬੰਬ ਸੁੱਟੇ ਤਾਂ ਪਾਕਿ ਵਲੋਂ ਹਮਲਾ ਕਿਉਂ ਕੀਤਾ ਗਿਆ। ਹਮਲੇ ਵਿਚ ਕਿੰਨੇ ਅੱਤਵਾਦੀ ਮਾਰੇ ਗਏ, ਇਹ ਪਤਾ ਕਰਨਾ ਹਵਾਈ ਫੌਜ ਦਾ ਕੰਮ ਨਹੀਂ, ਇਹ ਸਰਕਾਰ ਦਾ ਕੰਮ ਹੈ। ਅਸੀਂ ਆਪਣੇ ਉਦੇਸ਼ ਦੀ ਪ੍ਰਾਪਤੀ ਲਈ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਅਸੀਂ ਮਾਰੇ ਗਏ ਵਿਅਕਤੀਆਂ ਦੀ ਗਿਣਤੀ ਨਹੀਂ ਕੀਤੀ, ਅਸੀਂ ਤਾਂ ਕਿੰਨੇ ਨਿਸ਼ਾਨੇ ਲਗਾਏ ਇਸਦੀ ਗਿਣਤੀ ਕੀਤੀ। ਧਨੋਆ ਨੇ ਇਹ ਵੀ ਕਿਹਾ ਕਿ ਮਿਗ-21 ਜ਼ਹਾਜ ਇਕ ਲੜਾਕੂ ਜਹਾਜ਼ ਹੈ। ਉਹ ਅਪਗਰੇਡ ਹੋ ਚੁੱਕਾ ਹੈ ਅਤੇ ਉਸਦਾ ਰਡਾਰ ਵੀ ਬਿਹਤਰ ਹੈ। ਹੁਣ ਉਹ ਹਵਾ ਤੋਂ ਹਵਾ ਵਿਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਅਤੇ ਬਿਹਤਰ ਹਥਿਆਰ ਲਿਜਾ ਸਕਦਾ ਹੈ।
Check Also
ਪਿ੍ਅੰਕਾ ਗਾਂਧੀ ਨੇ ਸੰਸਦ ਮੈਂਬਰ ਵਜੋਂ ਚੁੱਕੀ ਸਹੁੰ
ਪਹਿਲੀ ਵਾਰ ਲੋਕ ਸਭਾ ਮੈਂਬਰ ਬਣੀ ਹੈ ਪਿ੍ਰਅੰਕਾ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਸੰਸਦ ਦੇ ਸਰਦ …