ਸੈਂਪਲ ਫੇਲ੍ਹ ਹੋਣ ‘ਤੇ 62 ਲੱਖ ਰੁਪਏ ਹੋਇਆ ਜ਼ੁਰਮਾਨਾ
ਨਵੀਂ ਦਿੱਲੀ : ਨੈਸਲੇ ਇੰਡੀਆ ਦੀ ਮੈਗੀ ਦੇ ਨਾਮ ਨਾਲ ਮਸ਼ਹੂਰ ਨੂਡਲਜ਼ ਇੱਕ ਵਾਰ ਫਿਰ ਚਰਚਾ ਵਿੱਚ ਆ ਗਏ ਹਨ। ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਪ੍ਰਸ਼ਾਸਨ ਨੇ ਨੈਸਲੇ ਦੇ ਮਸ਼ਹੂਰ ਬ੍ਰਾਂਡ ਮੈਗੀ ਦੇ ਲੈਬ ਟੈਸਟ ਵਿਚ ਕਥਿਤ ਤੌਰ ‘ਤੇ ਫੇਲ੍ਹ ਹੋਣ ਤੋਂ ਬਾਅਦ ਨੈਸਲੇ ਇੰਡੀਆ ਅਤੇ ਇਸ ਦੇ ਡਿਸਟ੍ਰੀਬਿਊਟਰਾਂ ‘ਤੇ ਜੁਰਮਾਨਾ ਲਾਇਆ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਨੈਸਲੇ ਇੰਡੀਆ ‘ਤੇ 45 ਲੱਖ ਰੁਪਏ ਜਦਕਿ ਇਸ ਦੇ ਤਿੰਨ ਡਿਸਟ੍ਰੀਬਿਊਟਰਾਂ ‘ਤੇ 17 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਜਾਂਚ ਵਿਚ ਪਤਾ ਲੱਗਿਆ ਕਿ ਮੈਗੀ ਦੇ ਸੈਂਪਲਾਂ ਵਿਚ ਇਨਸਾਨ ਦੀ ਖਪਤ ਲਈ ਤੈਅ ਲਿਮਟ ਤੋਂ ਜ਼ਿਆਦਾ ਰਾਖ ਮਿਲੀ ਸੀ। ਨੈਸਲੇ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਫੈਸਲਾ ਦੇਣ ਵਾਲੇ ਅਫਸਰ ਵੱਲੋਂ ਸਾਨੂੰ ਆਰਡਰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਸ ਖਿਲਾਫ ਅਪੀਲ ਦਾਇਰ ਕਰਾਂਗੇ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …