23.9 C
Toronto
Sunday, September 13, 2026
spot_img
Homeਭਾਰਤਕਾਂਗਰਸ ਵਲੋਂ ਅੰਮ੍ਰਿਤਸਰ 'ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੱਧੂ...

ਕਾਂਗਰਸ ਵਲੋਂ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੱਧੂ ਦੇ ਹੱਥ

ਕਾਂਗਰਸ ਵਲੋਂ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੱਧੂ ਦੇ ਹੱਥਅਮਰਿੰਦਰ ਨੇ ਕਿਹਾ, ਨਵਜੋਤ ਸਿੱਧੂ ਕਰਨਗੇ ਕਾਂਗਰਸ ਲਈ ਪ੍ਰਚਾਰ ਤੇ ਮੈਂ ਬੀਬੀ ਸਿੱਧੂ ਲਈ ਕਰਾਂਗਾ ਪ੍ਰਚਾਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ‘ਚ ਸੰਸਦੀ ਜ਼ਿਮਨੀ ਚੋਣ ਲੜਨ ਦਾ ਫੈਸਲਾ ਨਵਜੋਤ ਸਿੰਘ ਸਿੱਧੂ ‘ਤੇ ਛੱਡ ਦਿੱਤਾ ਹੈ। ਕੈਪਟਨ ਅਮਰਿੰਦਰ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਸਿੱਧੂ ਨਾਲ ਮੁਲਾਕਾਤ ਕੀਤੀ ਸੀ ਅਤੇ ਉਨ੍ਹਾਂ ਨੂੰ ਪ੍ਰਤੀਤ ਹੋਇਆ ਸੀ ਕਿ ਸਿੱਧੂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਕਾਂਗਰਸ ਲਈ ਪ੍ਰਚਾਰ ਕਰਨਾ ਚਾਹੁੰਦੇ ਹਨ, ਪਰ ਚੋਣ ਲੜਨ ਜਾਂ ਨਾ ਲੜਨ ‘ਤੇ ਫੈਸਲਾ ਸਿੱਧੂ ਹੀ ਲੈਣਗੇ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਟਿਕਟਾਂ ਦੀ ਵੰਡ ‘ਤੇ ਫੈਸਲਾ ਲੈਣ ਦਾ ਵਿਸ਼ੇਸ਼ ਅਧਿਕਾਰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕੋਲ ਹੈ। ਅਮਰਿੰਦਰ ਨੇ ਆਖਿਆ ਕਿ ਜੇਕਰ ਡਾ. ਨਵਜੋਤ ਕੌਰ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਵਿਧਾਨ ਸਭਾ ਹਲਕੇ ਤੋਂ ਟਿਕਟ ਮਿਲਦੀ ਹੈ, ਤਾਂ ਮੈਨੂੰ ਬੀਬੀ ਸਿੱਧੂ ਲਈ ਪ੍ਰਚਾਰ ਕਰਨ ਵਿਚ ਖੁਸ਼ੀ ਹੋਵੇਗੀ।

RELATED ARTICLES
POPULAR POSTS