37.4 C
Toronto
Tuesday, July 14, 2026
spot_img
Homeਪੰਜਾਬਨੋਟਬੰਦੀ ਨੇ ਲਵਾਈਆਂ ਦਿੱਲੀ-ਲਾਹੌਰ ਬੱਸ ਦੀਆਂ ਬਰੇਕਾਂ

ਨੋਟਬੰਦੀ ਨੇ ਲਵਾਈਆਂ ਦਿੱਲੀ-ਲਾਹੌਰ ਬੱਸ ਦੀਆਂ ਬਰੇਕਾਂ

delhi-lahore-busਅੰਮ੍ਰਿਤਸਰ/ਬਿਊਰੋ ਨਿਊਜ਼
ਨੋਟਬੰਦੀ ਦਾ ਅੱਜ 28ਵਾਂ ਦਿਨ ਹੈ ਪਰ ਜਨਤਾ ਦੀਆਂ ਮੁਸ਼ਕਲਾਂ ਅਜੇ ਵੀ ਜਿਉਂ ਦੀਆਂ ਤਿਉਂ ਬਣੀਆਂ ਹੋਈਆਂ ਹਨ। ਬੈਂਕਾਂ ਵਿਚ ਪਿਆ ਆਪਣਾ ਹੀ ਪੈਸਾ ਲੈਣ ਲਈ ਲਾਈਨਾਂ ਵਿਚ ਲੱਗੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ। ਅੰਮ੍ਰਿਤਸਰ ‘ਚ ਬੈਂਕ ਤੇ ਏ.ਟੀ.ਐਮ. ਦੇ ਬਾਹਰ ਲੰਮੀ ਲਾਈਨ ਵਿਚ ਲੱਗਣ ਦੇ ਬਾਵਜੂਦ ਪੈਸੇ ਨਾ ਮਿਲਣ ‘ਤੇ ਭੜਕੇ ਲੋਕਾਂ ਨੇ ਅਟਾਰੀ ਸਰਹੱਦ ਵੱਲ ਜਾਂਦੀ ਦਿੱਲੀ ਲਾਹੌਰ ਬੱਸ ਨੂੰ ਹੀ ਰੋਕ ਲਿਆ ਤੇ ਜਾਮ ਲਗਾ ਦਿੱਤਾ।

RELATED ARTICLES
POPULAR POSTS