ਰਿਸ਼ਵਤਖੋਰੀ ਦੇ ਮਾਮਲੇ ਵਿਚ ਘਿਰੇ ਭੁੱਲਰ ਨੇ ‘ਗੱਦੇ’ ਦੀ ਕੀਤੀ ਮੰਗ
ਚੰਡੀਗੜ੍ਹ/ਬਿਊਰੋ ਨਿਊਜ਼ : ਰਿਸ਼ਵਤਖੋਰੀ ਦੇ ਮਾਮਲੇ ਵਿਚ ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਬੰਦ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਜੇਲ੍ਹ ਵਿਚ ਨੀਂਦ ਨਹੀਂ ਆ ਰਹੀ। ਇਸਦੇ ਚੱਲਦਿਆਂ ਭੁੱਲਰ ਨੇ ਸੀਬੀਆਈ ਦੀ ਅਦਾਲਤ ਕੋਲੋਂ ‘ਗੱਦਾ’ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਭੁੱਲਰ ਨੇ ਸੀਬੀਆਈ ਅਦਾਲਤ ‘ਚ ਆਪਣੇ ਵਕੀਲ ਰਾਹੀਂ ਅਰਜ਼ੀ ਦਾਇਰ ਕਰਕੇ ਦੱਸਿਆ ਕਿ ਉਸਦੀ ਪਿੱਠ ‘ਚ ਦਰਦ ਹੈ। ਭੁੱਲਰ ਨੇ ਮਾਡਲ ਜੇਲ੍ਹ ਬੁੜੈਲ ‘ਚ ਤਾਇਨਾਤ ਡਾਕਟਰ ਦੀ ਸਲਾਹ ਦੇ ਹਵਾਲੇ ਨਾਲ ਗੱਦੇ ਦੀ ਮੰਗ ਕੀਤੀ। ਇਸੇ ਦੌਰਾਨ ਸੀਬੀਆਈ ਅਦਾਲਤ ਦੀ ਮਾਨਯੋਗ ਵਿਸ਼ੇਸ਼ ਜੱਜ ਭਾਵਨਾ ਜੈਨ ਵੱਲੋਂ ਸੁਣਾਏ ਹੁਕਮਾਂ ਅਨੁਸਾਰ ਜੇਲ੍ਹ ਦੇ ਸੁਪਰਡੈਂਟ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜੇਲ੍ਹ ਮੈਨੂਅਲ ਅਨੁਸਾਰ ਭੁੱਲਰ ਦੀ ਮੰਗ ‘ਤੇ ਵਿਚਾਰ ਕੀਤਾ ਜਾਵੇ। ਇਹ ਵੀ ਕਿਹਾ ਕਿ ਜੇ ਨਿਯਮ ਇਸਦੀ ਇਜਾਜ਼ਤ ਦਿੰਦੇ ਹਨ ਤਾਂ ਮੁਲਜ਼ਮ ਨੂੰ ਲੋੜੀਂਦਾ ਗੱਦਾ ਮੁਹੱਈਆ ਕਰਾਇਆ ਜਾਵੇ।

