-2.6 C
Toronto
Sunday, December 21, 2025
spot_img
Homeਪੰਜਾਬਪੀਸੀਐਸ ਅਫ਼ਸਰ ਹੜਤਾਲ ਖਤਮ ਕਰਕੇ ਡਿਊਟੀ ’ਤੇ ਪਰਤੇ

ਪੀਸੀਐਸ ਅਫ਼ਸਰ ਹੜਤਾਲ ਖਤਮ ਕਰਕੇ ਡਿਊਟੀ ’ਤੇ ਪਰਤੇ

ਮੁੱਖ ਮੰਤਰੀ ਭਗਵੰਤ ਮਾਨ ਨੇ ਸਸਪੈਂਡ ਕਰਨ ਦੀ ਦਿੱਤੀ ਸੀ ਧਮਕੀ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਮਾਨ ਦੀ ਚਿਤਾਵਨੀ ਤੋਂ ਬਾਅਦ ਪੀਸੀਐਸ ਅਫ਼ਸਰ ਹੜਤਾਲ ਖਤਮ ਕਰਕੇ ਅੱਜ ਕੰਮ ’ਤੇ ਪਰਤ ਆਏ ਹਨ। ਇਹ ਜਾਣਕਾਰੀ ਮੁੱਖ ਮੰਤਰੀ ਦੇ ਵਧੀਕ ਸਕੱਤਰ ਏ. ਵੇਣੂ ਪ੍ਰਸ਼ਾਦ ਅਤੇ ਪੀਸੀਐਸ ਅਫ਼ਸਰਜ਼ ਐਸੀਏਸ਼ਨ ਦੇ ਪ੍ਰਧਾਨ ਰਜਤ ਉਬਰਾਏ ਨੇ ਸਾਂਝੇ ਤੌਰ ’ਤੇ ਦਿੱਤੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿੱਤਾ ਹੈ ਕਿ ਕਿਸੇ ਨਾਲ ਵੀ ਧੱਕਾ ਨਹੀਂ ਹੋਵੇਗਾ ਪ੍ਰੰਤੂ ਭਿ੍ਰਸ਼ਟਾਚਾਰੀਆਂ ਖਿਲਾਫ਼ ਪੰਜਾਬ ਸਰਕਾਰ ਦੀ ਮੁਹਿੰਮ ਜਾਰੀ ਰਹੇਗੀ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲ ’ਤੇ ਗਏ ਸਾਰੇ ਅਧਿਕਾਰੀਆਂ ਨੂੰ ਦੁਪਹਿਰ 2 ਵਜੇ ਤੱਕ ਡਿਊਟੀ ਜੁਆਇਨ ਕਰਨ ਦੇ ਹੁਕਮ ਦਿੱਤੇ ਸਨ। ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਆਪਣੀ ਡਿਊਟੀ ਜੁਆਇਨ ਨਹੀਂ ਕਰਨਗੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਮਾਨ ਨੇ ਇਸ ਹੜਤਾਲ ਬਲੈਕਮੇਲਿੰਗ ਵਰਗਾ ਦੱਸਿਆ ਸੀ ਅਤੇ ਉਨ੍ਹਾਂ ਟਵੀਟ ਕਰਕੇ ਕਿਹਾ ਸੀ ਕਿ ਭਿ੍ਰਸ਼ਟਾਚਾਰ ਦੇ ਮਾਮਲੇ ਵਿਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਭਾਵੇਂ ਕੋਈ ਮੰਤਰੀ ਹੋਵੇ ਭਾਵੇਂ ਕੋਈ ਸੰਤਰੀ ਹੋਵੇ ਜਾਂ ਫਿਰ ਮੇਰਾ ਕੋਈ ਮੇਰਾ ਸਕਾ ਸਬੰਧੀ। ਪੰਜਾਬ ਦੀ ਜਨਤਾ ਦੇ ਇਕ-ਇਕ ਪੈਸੇ ਦਾ ਹਿਸਾਬ ਹਰ ਭਿ੍ਰਸ਼ਟਾਚਾਰੀ ਕੋਲੋਂ ਲਿਆ ਜਾਵੇਗਾ। ਧਿਆਨ ਰਹੇ ਕਿ ਲੰਘੇ ਦਿਨੀਂ ਆਰ ਟੀ ਏ ਲੁਧਿਆਣਾ ਨਰਿੰਦਰ ਧਾਲੀਵਾਲ ਅਤੇ ਆਈਏਐਸ ਅਧਿਕਾਰੀ ਨੀਲਮਾ ਨੂੰ ਗੈਰਕਾਨੂੰਨੀ ਢੰਗ ਨਾਲ ਅਤੇ ਨਿਯਮਾਂ ਦੀ ਪਾਲਣਾ ਕੀਤੇ ਬਿਨਾ ਗਿ੍ਰਫ਼ਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਪੰਜਾਬ ਸਿਵਲ ਸਰਵਿਸ ਆਫੀਸਰਜ਼ ਐਸੋਸੀਏਸ਼ਨ ਦੀ ਇਕ ਮੀਟਿੰਗ ਪ੍ਰਧਾਨ ਰਜਤ ਉਬਰਾਏ ਦੀ ਅਗਵਾਈ ਹੇਠ ਲੁਧਿਆਣਾ ’ਚ ਹੋਈ, ਜਿਸ ਤੋਂ ਬਾਅਦ ਪੀਐਸਐਸ ਅਫ਼ਸਰ ਸੋਮਵਾਰ ਤੋਂ 5 ਦਿਨ ਦੀ ਸਮੂਹਿਕ ਛੁੱਟੀ ’ਤੇ ਚਲੇ ਗਏ ਸਨ।

RELATED ARTICLES
POPULAR POSTS