10.6 C
Toronto
Saturday, October 18, 2025
spot_img
Homeਪੰਜਾਬਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਛੱਡ ਸਕਦੇ ਹਨ ਗਾਉਣਾ

ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਛੱਡ ਸਕਦੇ ਹਨ ਗਾਉਣਾ

ਸ਼ੋਸ਼ਲ ਮੀਡੀਆ ’ਤੇ ਪੋਸਟ ਪਾ ਲਿਖਿਆ : ਆਉਣ ਵਾਲੀ ਐਲਬਮ ਆਖਰੀ
ਜਲੰਧਰ/ਬਿਊਰੋ ਨਿਊਜ਼ : ਪੰਜਾਬੀ ਦੇ ਮਸ਼ਹੂਰ ਗਾਇਕ ਸ਼ੈਰੀ ਮਾਨ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਸਬੰਧੀ ਚਰਚਾ ਸ਼ੋਸ਼ਲ ਮੀਡੀਆ ’ਤੇ ਉਨ੍ਹਾਂ ਵੱਲੋਂ ਪਾਈ ਗਈ ਇਕ ਪੋਸਟ ਤੋਂ ਬਾਅਦ ਸ਼ੁਰੂ ਹੋਈ। ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇਕ ਸਟੋਰੀ ਪਾਈ ਹੈ, ਜਿਸ ’ਚ ਉਨ੍ਹਾਂ ਲਿਖਿਆ ਕਿ ‘ਯਾਰ ਅਣਮੁੱਲੇ’ ਐਲਬਮ ਨੂੰ ਹੁਣ ਤੱਕ ਪਿਆਰ ਦੇਣ ਲਈ ਸਾਰਿਆਂ ਦਾ ਧੰਨਵਾਦ। ਉਨ੍ਹਾਂ ਅੱਗੇ ਲਿਖਿਆ ਕਿ ਆਉਣ ਵਾਲੀ ਐਲਬਮ ਤੁਹਾਡੇ ਸਾਰਿਆਂ ਲਈ ਆਖਰੀ ਅਤੇ ਵਧੀਆ ਐਲਬਮ ਹੋਵੇਗੀ, ਨਾਲ ਹੀ ਉਨ੍ਹਾਂ ਲਿਖਿਆ ਕਿ ਅੱਜ ਤੱਕ ਉਨ੍ਹਾਂ ਨੂੰ ਜੋ ਵੀ ਪਿਆਰ ਉਨ੍ਹਾਂ ਦੇ ਫੈਨਜ਼ ਵੱਲੋਂ ਦਿੱਤਾ ਗਿਆ ਉਸ ਲਈ ਧੰਨਵਾਦ। ਸ਼ੈਰੀ ਮਾਨ ਵੱਲੋਂ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਪੋਸਟ ਤੋਂ ਬਾਅਦ ਅਟਕਲਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ ਕਿ ਸ਼ੈਰੀ ਮਾਨ ਸ਼ਾਇਦ ਗਾਇਕੀ ਤੋਂ ਸੰਨਿਆਸ ਲੈ ਕੇ ਮਿਊਜ਼ਿਕ ਇੰਡਸਟਰੀ ਨੂੰ ਅਲਵਿਦਾ ਕਹਿਣ ਜਾ ਰਹੇ ਹਨ। ਉਨ੍ਹਾਂ ਆਪਣੀ ‘ਯਾਰ ਅਣਮੁੱਲੇ’ ਦੀ ਸਫ਼ਲਤਾ ਲਈ ਫੈਨਜ਼ ਦਾ ਧੰਨਵਾਦ ਕਰਦੇ ਹੋਏ ਲਿਖਿਆ ਕਿ ਨਵੀਂ ਐਲਬਮ 15-20 ਦਿਨਾਂ ’ਚ ਰਿਲੀਜ਼ ਹੋ ਜਾਵੇਗੀ। ਨਾਲ ਹੀ ਲਿਖਿਆ ਕਿ ਇਸ ਤੋਂ ਪਹਿਲਾਂ ਅਸੀਂ ਆਪਣੇ ਹਰ ਇਕ ਗੀਤ ਦੀ ਆਖਰੀ ਝਲਕ ਨੂੰ ਸਾਰਿਆਂ ਦੇ ਨਾਲ ਸ਼ੇਅਰ ਕਰਾਂਗੇ। ਜਦਕਿ ਉਨ੍ਹਾਂ ਆਪਣੇ ਸੁਨੇਹੇ ’ਚ ਸਪੱਸ਼ਟ ਰੂਪ ਵਿਚ ਕੁੱਝ ਨਹੀਂ ਕਿਹਾ, ਸਿਰਫ਼ ਇਸ਼ਾਰਾ ਹੀ ਕੀਤਾ ਹੈ।

 

RELATED ARTICLES
POPULAR POSTS