9.8 C
Toronto
Wednesday, April 15, 2026
spot_img
Homeਪੰਜਾਬਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ

ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ ਦਾ ਕੀਤਾ ਵਿਰੋਧ

ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਚੁੱਕੇ ਸਵਾਲ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਫਾਰਮ ਸਿਵਲ ਕੋਡ (ਯੂਸੀਸੀ) ਦਾ ਸਿੱਧੇ ਤੌਰ ’ਤੇ ਵਿਰੋਧ ਕਰਦਿਆਂ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ’ਤੇ ਗੰਭੀਰ ਸਵਾਲ ਉਠਾਏ ਹਨ। ਭਗਵੰਤ ਮਾਨ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਾਡਾ ਦੇਸ਼ ਇੱਕ ਗੁੱਲਦਸਤੇ ਵਰਗਾ ਹੈ, ਗੁਲਦਸਤੇ ਵਿਚ ਹਰ ਰੰਗ ਦਾ ਫੁੱਲ ਹੁੰਦਾ ਹੈ ਅਤੇ ਹਰ ਰੰਗ ਵਿਚ ਵੱਖਰਾ ਕਲਚਰ ਹੁੰਦਾ ਹੈ। ਉਨ੍ਹਾਂ ਨੇ ਭਾਜਪਾ ਨੂੰ ਪੁੱਛਿਆ ਕਿ ਤੁਸੀਂ ਚਾਹੁੰਦੇ ਹੋ ਕਿ, ਗੁਲਦਸਤਾ ਇੱਕੋ ਰੰਗ ਦਾ ਹੋ ਜਾਵੇ, ਪਰ ਅਜਿਹਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰ ਰੰਗ ਦਾ ਆਪਣਾ-ਆਪਣਾ ਕਲਚਰ ਹੈ, ਹਰ ਰੰਗ ਦੀਆਂ ਆਪਣੀਆਂ-ਆਪਣੀਆਂ ਰਸਮਾਂ ਹਨ, ਸਾਰਿਆਂ ਨਾਲ ਗੱਲਬਾਤ ਕਰੋ, ਸਹਿਮਤੀ ਮਿਲੇ, ਫਿਰ ਵਿਚਾਰ ਕਰੋ ਕਿ ਇਹ ਕੋਡ ਲਾਗੂ ਕਰਨਾ ਹੈ ਜਾਂ ਨਹੀਂ। ਭਗਵੰਤ ਮਾਨ ਨੇ ਭਾਜਪਾ ਨੂੰ ਸਵਾਲ ਪੁੱਛਿਆ ਕਿ ਦੱਸੋ ਹਰ ਧਰਮ ਦੇ ਰੀਤੀ ਰਿਵਾਜ਼ ਤੁਹਾਨੂੰ ਕਹਿੰਦੇ ਕੀ ਨੇ? ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਦੀ ਤਰੱਕੀ ਚੰਗੀ ਸੋਚ ਹੈ, ਪਰ ਇਹ ਵਿਗਆਨਿਕ ਤਰੀਕੇ ਦੇ ਨਾਲ ਹੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦਾ ਏਜੰਡਾ ਹੈ ਅਤੇ ਭਾਜਪਾ ਵਾਲੇ ਵੋਟਾਂ ਲਾਗੇ ਧਰਮ ਦਾ ਨਾਮ ਲੈਂਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਨੂੰ ਸੈਕੂਲਰ ਪਾਰਟੀ ਦੱਸਿਆ।

RELATED ARTICLES
POPULAR POSTS