Breaking News
Home / ਜੀ.ਟੀ.ਏ. ਨਿਊਜ਼ / ‘ਕੈਨੇਡਾ ਨਾਲ ਸਬੰਧ ਸੁਧਾਰਨ ਲਈ ਪਹਿਲ ਕਰੇ ਚੀਨ’

‘ਕੈਨੇਡਾ ਨਾਲ ਸਬੰਧ ਸੁਧਾਰਨ ਲਈ ਪਹਿਲ ਕਰੇ ਚੀਨ’

ਓਟਵਾ/ਬਿਊਰੋ ਨਿਊਜ਼ : ਵਿਦੇਸ਼ ਮੰਤਰੀ ਫਰੈਂਕੌਇਸ ਫਿਲਿਪ ਸ਼ੈਂਪੇਨ ਵੱਲੋਂ ਪਿੱਛੇ ਜਿਹੇ ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਨੂੰ ਰਿਹਾਅ ਕੀਤੇ ਜਾਣ ਦੀ ਕੀਤੀ ਗਈ ਮੰਗ ਨੂੰ ਬੀਜਿੰਗ ਵੱਲੋਂ ਠੁਕਰਾ ਦਿੱਤਾ ਗਿਆ। ਚੀਨ ਦਾ ਕਹਿਣਾ ਹੈ ਕਿ ਜੇ ਕੈਨੇਡਾ ਆਪਣੇ ਦੋਵਾਂ ਨਾਗਰਿਕਾਂ ਦੀ ਰਿਹਾਈ ਚਾਹੁੰਦਾ ਹੈ ਤਾਂ ਉਸ ਨੂੰ ਪਹਿਲ ਕਰਨੀ ਹੋਵੇਗੀ। ਸ਼ੈਂਪੇਨ ਵੱਲੋਂ ਰੋਮ ਵਿੱਚ ਆਪਣੇ ਹਮਰੁਤਬਾ ਚੀਨੀ ਅਧਿਕਾਰੀ ਵੈਂਗ ਯੀ ਨਾਲ ਮੀਟਿੰਗ ਦੌਰਾਨ ਸਾਬਕਾ ਡਿਪਲੋਮੈਟ ਮਾਈਕਲ ਕੋਵਰਿਗ ਤੇ ਕਾਰੋਬਾਰੀ ਮਾਈਕਲ ਸਪੇਵਰ ਦਾ ਮੁੱਦਾ ਉਠਾਇਆ ਗਿਆ ਸੀ। ਕੈਨੇਡੀਅਨ ਮੰਤਰੀ ਕਈ ਦੇਸ਼ਾਂ ਦੇ ਦੌਰੇ ਦੌਰਾਨ ਰੋਮ ਗਏ ਸਨ। ਜ਼ਿਕਰਯੋਗ ਹੈ ਕਿ ਚੀਨ ਦੀ ਟੈਲੀਕੌਮ ਕੰਪਨੀ ਹੁਆਵੇ ਦੀ ਚੀਫ ਫਾਇਨਾਂਸ਼ੀਅਲ ਆਫੀਸਰ ਮੈਂਗ ਵਾਨਜ਼ੋਊ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਹੀ ਦੋਵਾਂ ਕੈਨੇਡੀਅਨ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੈਂਗ ਫਰੌਡ ਦੇ ਚਾਰਜਿਜ਼ ਵਿੱਚ ਅਮਰੀਕਾ ਵਿੱਚ ਵਾਂਟਿਡ ਸੀ।
ਮੈਂਗ, ਜਿਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜ ਤੋਂ ਇਨਕਾਰ ਕੀਤਾ ਜਾਂਦਾ ਰਿਹਾ ਹੈ, ਦੀ ਅਮਰੀਕਾ ਨੂੰ ਇਸ ਸਮੇਂ ਸੰਭਾਵੀ ਹਵਾਲਗੀ ਕਰਨ ਦੀ ਤਿਆਰੀ ਚੱਲ ਰਹੀ ਹੈ। ਦੂਜੇ ਪਾਸੇ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜਾਓ ਲਿਜ਼ੀਆਨ ਨੇ ਬੀਜਿੰਗ ਵਿੱਚ ਕੀਤੀ ਨਿਊਜ਼ ਕਾਨਫਰੰਸ ਦੌਰਾਨ ਆਖਿਆ ਕਿ ਉਹ ਇਸ ਗੱਲ ਉੱਤੇ ਜ਼ੋਰ ਦੇਣਾ ਚਾਹੁੰਦੇ ਹਨ ਕਿ ਚੀਨ ਤੇ ਕੈਨੇਡਾ ਦਰਮਿਆਨ ਵਿਗੜੇ ਰਿਸ਼ਤਿਆਂ ਲਈ ਚੀਨ ਜ਼ਿੰਮੇਵਾਰ ਨਹੀਂ ਹੈ। ਉਨ੍ਹਾਂ ਇਹ ਵੀ ਆਖਿਆ ਕਿ ਕੈਨੇਡੀਅਨਾਂ ਨੂੰ ਸਮੱਸਿਆ ਦੀ ਜੜ੍ਹ ਦਾ ਪਤਾ ਹੈ। ਇਸ ਲਈ ਆਪਣੀ ਗਲਤੀ ਸੁਧਾਰਨ ਦਾ ਇਹ ਸਹੀ ਮੌਕਾ ਹੈ ਤੇ ਗਲਤੀਆਂ ਨੂੰ ਠੀਕ ਕਰਨ ਅਤੇ ਦੁਵੱਲੇ ਸਬੰਧਾਂ ਨੂੰ ਮੁੜ ਲੀਹ ਉੱਤੇ ਲਿਆਉਣ ਲਈ ਉਨ੍ਹਾਂ ਨੂੰ ਪਹਿਲ ਕਰਨੀ ਹੋਵੇਗੀ।

Check Also

ਅਲਬਰਟਾ ਵਿਚ ਕੋਵਿਡ-19 ਦੇ ਕੇਸਾਂ ‘ਚ ਹੋਇਆ ਵਾਧਾ

ਕਰੋਨਾ ਵਾਇਰਸ ਦੇ ਕੇਸਾਂ ਨਾਲ ਜੂਝ ਰਹੇ ਹਸਪਤਾਲ ਐਡਮਿੰਟਨ/ਬਿਊਰੋ ਨਿਊਜ਼ : ਕੋਵਿਡ -19 ਦੇ ਅੰਕੜਿਆਂ …