-12.5 C
Toronto
Sunday, January 25, 2026
spot_img
Homeਜੀ.ਟੀ.ਏ. ਨਿਊਜ਼ਏਰਿਨ ਓਟੂਲ ਬਣੇ ਕੈਨੇਡਾ 'ਚ ਵਿਰੋਧੀ ਧਿਰ ਦੇ ਨਵੇਂ ਨੇਤਾ

ਏਰਿਨ ਓਟੂਲ ਬਣੇ ਕੈਨੇਡਾ ‘ਚ ਵਿਰੋਧੀ ਧਿਰ ਦੇ ਨਵੇਂ ਨੇਤਾ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਦੀ ਸੰਸਦ ਵਿਚ ਵਿਰੋਧੀ ਧਿਰ ਅਤੇ ਕੰਸਰਵੇਟਿਵ ਪਾਰਟੀ ਦੇ ਨਵੇਂ ਆਗੂ ਦੀ ਚੋਣ ਮੁਕੰਮਲ ਹੋ ਗਈ ਅਤੇ ਏਰਿਨ ਓਟੂਲ (47) ਜੇਤੂ ਰਹੇ ਹਨ। ਇਸ ਚੋਣ ਵਿਚ ਪਾਰਟੀ ਦੇ 174849 ਮੈਂਬਰਾਂ ਨੇ ਵੋਟਾਂ ਪਾਈਆਂ ਅਤੇ ਕੁੱਲ ਚਾਰ ਉਮੀਦਵਾਰ ਮੈਦਾਨ ਵਿਚ ਸਨ। ਓਟੂਲ 57 ਫ਼ੀਸਦੀ ਵੋਟਰਾਂ ਦੀ ਪਹਿਲੀ ਪਸੰਦ ਰਹੇ। ਉਨ੍ਹਾਂ ਦੇ ਨਿਕਟ ਵਿਰੋਧੀ ਪੀਟਰ ਮਕੇਅ ਸਨ ਪਰ ਉਮੀਦਵਾਰ ਲੈਸਲਿਨ ਲੁਈਸ ਅਤੇ ਡੈਰਕ ਸਲੋਏਨ ਦੇ ਵੋਟਰਾਂ ਦੀ ਮਦਦ (ਦੂਸਰੀ, ਤੀਸਰੀ ਅਤੇ ਚੌਥੀ ਪਸੰਦ ਦੇ ਆਧਾਰ ‘ਤੇ) ਓਟੂਲ ਦਾ ਪੱਲੜਾ ਭਾਰੂ ਰਿਹਾ। ਉਹ ਓਨਟਾਰੀਓ ਦੇ ਦੁਰਹਮ ਹਲਕੇ ਤੋਂ ਸੰਸਦ ਮੈਂਬਰ ਹਨ। 21 ਸਤੰਬਰ ਨੂੰ ਸ਼ੁਰੂ ਹੋਣ ਵਾਲੇ ਸੈਸ਼ਨ ਵਿਚ ਉਹ ਪਹਿਲੀ ਵਾਰੀ ‘ਹਾਊਸ ਆਫ਼ ਕਾਮਨਜ਼’ ਵਿਚ ਵਿਰੋਧੀ ਧਿਰ ਦੇ ਆਗੂ ਵਜੋਂ ਸੀਟ ਸੰਭਾਲਣਗੇ। ਇਸ ਸਮੇਂ ਕੈਨੇਡਾ ਵਿਚ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਆਗੂਆਂ ਦੀ ਉਮਰ 50 ਸਾਲਾਂ ਤੋਂ ਘੱਟ ਹੈ। ਕੈਨੇਡਾ ਦੀ ਸੰਸਦ ਫ਼ਿਲਹਾਲ ਬੰਦ ਹੈ ਪਰ 21 ਸਤੰਬਰ ਨੂੰ ਸ਼ੁਰੂ ਨੂੰ ਹੋਣ ਵਾਲੇ ਨਵੇਂ ਸੈਸ਼ਨ ਦੀ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਗਵਰਨਰ ਜਨਰਲ ਦੇ ਭਾਸ਼ਣ (ਥਰੋਨ ਸਪੀਚ) ਮਗਰੋਂ ਜਸਟਿਨ ਟਰੂਡੋ ਦੀ ਘੱਟ-ਗਿਣਤੀ ਸਰਕਾਰ ਉੱਪਰ ਭਰੋਸੇ ਦਾ ਵੋਟ ਪਵੇਗਾ। ਪਤਾ ਲੱਗਾ ਹੈ ਕਿ ਜਸਟਿਨ ਟਰੂਡੋ ਆਪਣੀ ਸਰਕਾਰ ਦੀ ਅਜਿਹੀ ਨਵੀਂ ਲੋਕ ਲੁਭਾਊ ਯੋਜਨਾ ਤਿਆਰ ਕਰਵਾ ਰਹੇ ਹਨ, ਜਿਸ ਨੂੰ ਜੇਕਰ ਵਿਰੋਧੀ ਧਿਰ ਨਕਾਰੇਗੀ ਵੀ ਤਾਂ ਉਨ੍ਹਾਂ ਨੂੰ ਚੋਣ ਮੈਦਾਨ ਵਿਚ ਮੂੰਹ ਦੀ ਖਾਣ ਦਾ ਡਰ ਬਣਿਆ ਰਹੇਗਾ।

RELATED ARTICLES
POPULAR POSTS