ਓਟਵਾ/ਬਿਊਰੋ ਨਿਊਜ਼ : ਨਵੇਂ ਕੰਸਰਵੇਟਿਵ ਆਗੂ ਐਰਿਨ ਓਟੂਲ ਦਾ ਕਹਿਣਾ ਹੈ ਕਿ ਜੇ ਹੁਣੇ ਚੋਣਾਂ ਦਾ ਮਾਹੌਲ ਬਣਦਾ ਹੈ ਤਾਂ ਉਨ੍ਹਾਂ ਦੀ ਪਾਰਟੀ ਚੋਣਾਂ ਲਈ ਤਿਆਰ ਬਰ ਤਿਆਰ ਹੈ। ਪਰ ਉਨ੍ਹਾਂ ਇਹ ਸੰਕੇਤ ਨਹੀਂ ਦਿੱਤਾ ਕਿ ਕੀ ਉਨ੍ਹਾਂ ਦੇ ਕਾਕਸ ਵੱਲੋਂ ਹੀ ਤਾਂ ਇਨ੍ਹਾਂ ਚੋਣਾਂ ਲਈ ਮਾਹੌਲ ਤਿਆਰ ਨਹੀਂ ਕੀਤਾ ਜਾ ਰਿਹਾ।
ਇਸ ਤੋਂ ਉਲਟ ਓਟੂਲ ਨੇ ਆਖਿਆ ਕਿ ਮਹਾਂਮਾਰੀ ਦੌਰਾਨ ਚੋਣਾਂ ਲਈ ਮਾਹੌਲ ਤਿਆਰ ਕਰਨਾ ਲਿਬਰਲਾਂ ਦੀ ਕੋਸ਼ਿਸ਼ ਹੋ ਸਕਦੀ ਹੈ। ਓਟੂਲੇ ਤੇ ਪ੍ਰਧਾਨ ਮੰਤਰੀ ਵੱਲੋਂ ਸੋਮਵਾਰ ਨੂੰ ਫੋਨ ਉੱਤੇ ਗੱਲਬਾਤ ਕੀਤੀ ਗਈ। ਦੋਵਾਂ ਧਿਰਾਂ ਦੇ ਆਫਿਸ ਵੱਲੋਂ ਇਸ ਨੂੰ ਸਕਾਰਾਤਮਕ ਗੱਲਬਾਤ ਦੱਸਿਆ ਗਿਆ। ਪਰ ਇਸ ਤੋਂ ਕੁੱਝ ਸਮੇਂ ਬਾਅਦ ਹੀ ਦੋਵੇਂ ਆਗੂ ਅਗਲੀਆਂ ਫੈਡਰਲ ਚੋਣਾਂ ਦਾ ਮੁੱਢ ਬੰਨ੍ਹਣ ਲਈ ਇੱਕਦੂਜੇ ਉੱਤੇ ਤੁਹਮਤਾਂ ਲਾਉਂਦੇ ਵੇਖੇ ਗਏ।
ਹਾਲਾਂਕਿ ਅਗਲੀਆਂ ਫੈਡਰਲ ਚੋਣਾਂ ਸਾਲ 2022 ਤੋਂ ਪਹਿਲਾਂ ਨਿਰਧਾਰਤ ਨਹੀਂ ਹਨ ਪਰ ਵੁਈ ਚੈਰਿਟੀ ਵਿਵਾਦ ਦੇ ਚੱਲਦਿਆਂ ਟਰੂਡੋ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਬਲਾਕ ਕਿਊਬਿਕੁਆ ਤੇ ਕੰਸਰਵੇਟਿਵਾਂ ਵੱਲੋਂ ਸਰਕਾਰ ਖਿਲਾਫ ਬੇਭਰੋਸਗੀ ਮਤਾ ਲਿਆਂਦੇ ਜਾਣ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਚੱਲਦਿਆਂ ਇਹ ਚੋਣਾਂ ਜਲਦ ਹੋਣ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।
ਮੌਜੂਦਾ ਐਮਪੀ ਹੋਣ ਕਾਰਨ ਪਹਿਲੇ ਦਿਨ ਤੋਂ ਹੀ ਓਟੂਲੇ ਵੱਲੋਂ ਲਿਬਰਲਾਂ ਦੀ ਜਵਾਬਦੇਹੀ ਪੱਕੀ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ। ਆਪਣੀ ਜਿੱਤ ਤੋਂ ਬਾਅਦ ਉਨ੍ਹਾਂ ਇਹ ਵੀ ਆਖਿਆ ਸੀ ਕਿ ਇਸ ਸਮੇਂ ਕੋਵਿਡ-19 ਮਹਾਂਮਾਰੀ ਕਾਰਨ ਚੋਣਾਂ ਨਾਲੋਂ ਕੈਨੇਡੀਅਨਾਂ ਦੀ ਸੁਰੱਖਿਆ ਉਨ੍ਹਾਂ ਲਈ ਵਧੇਰੇ ਮਾਇਨੇ ਰੱਖਦੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …