0.9 C
Toronto
Wednesday, January 7, 2026
spot_img
Homeਜੀ.ਟੀ.ਏ. ਨਿਊਜ਼ਪੁਲਿਸ ਟੀਮਾਂ ਵੱਲੋਂ ਲਾਪਤਾ 10 ਸਾਲਾ ਬੱਚੇ ਦੀ ਭਾਲ ਜਾਰੀ

ਪੁਲਿਸ ਟੀਮਾਂ ਵੱਲੋਂ ਲਾਪਤਾ 10 ਸਾਲਾ ਬੱਚੇ ਦੀ ਭਾਲ ਜਾਰੀ

ਵੈਨਕੂਵਰ/ਬਿਊਰੋ ਨਿਊਜ਼ : ਪੁਲਿਸ ਅਤੇ ਖੋਜ ਅਮਲੇ ਨੇ ਚੇਟਵਿੰਡ, ਬੀ.ਸੀ. ਵੱਲੋ ਲਾਪਤਾ 10 ਸਾਲ ਦੇ ਬੱਚੇ ਦੀ ਭਾਲ ਜਾਰੀ ਹੈ। 90 ਮਿੰਟ ਬਾਅਦ ਜਾਰੀ ਕੀਤੀ ਗਈ ਚੇਟਵਿੰਡ ਆਰਸੀਐੱਮਪੀ ਦੀ ਨਿਊਜ਼ ਰੀਲੀਜ ਅਨੁਸਾਰ, ਲੀਅਮ ਮੈਟਿਸ ਨੂੰ ਬੁੱਧਵਾਰ ਦੁਪਹਿਰ 3 ਵਜੇ ਤੋਂ ਪਹਿਲਾਂ ਦੇਖਿਆ ਗਿਆ ਸੀ।
ਪੁਲਿਸ ਨੇ ਕਿਹਾ ਕਿ ਮੈਟਿਸ ਨੂੰ 51ਵੀਂ ਸਟਰੀਟ ‘ਤੇ ਲਿਟਲ ਪ੍ਰੇਰੀ ਐਲੀਮੈਂਟਰੀ ਸਕੂਲ ਦੇ ਪਿੱਛੇ ਖਾਈ ਵਿੱਚ ਭੱਜਦੇ ਹੋਏ ਦੇਖਿਆ ਗਿਆ ਸੀ। ਉਸਨੇ ਇੱਕ ਗੂੜ੍ਹੇ ਰੰਗ ਦੀ ਜੈਕੇਟ, ਕੈਮੋ ਕਮੀਜ, ਗੂੜ੍ਹੇ ਬੇਸਬਾਲ ਕੈਪ ਅਤੇ ਲੰਚ ਕਿੱਟ ਦੇ ਨਾਲ ਇੱਕ ਬੈਕਪੈਕ ਪਾਇਆ ਹੋਇਆ ਸੀ।
ਅਧਿਕਾਰੀਆਂ ਨੇ ਬੱਚੇ ਦੀ ਇੱਕ ਬਲੈਕ-ਐਂਡ-ਵਾਈਟ ਤਸਵੀਰ ਸਾਂਝੀ ਕੀਤੀ ਹੈ। ਪੁਲਿਸ ਨੇ ਦੱਸਿਆ ਕਿ ਸਥਾਨਕ ਖੋਜ ਅਤੇ ਬਚਾਅ ਟੀਮਾਂ ਲਾਪਤਾ ਬੱਚੇ ਦੀ ਭਾਲ ਵਿਚ ਜੁਟੀਆਂ ਹੋਈਆਂ ਹਨ। ਪੁਲਿਸ ਨੇ ਕਿਹਾ ਕਿ ਕਿਸੇ ਨੂੰ ਜਾਣਕਾਰੀ ਮਿਲਦੀ ਹੈ ਤਾਂ 250-788-9221 ‘ਤੇ ਚੇਟਵਿੰਡ ਆਰਸੀਐਮਪੀ ਨਾਲ ਸੰਪਰਕ ਕੀਤਾ ਜਾ ਸਕਦਾ ਹੈ।

 

RELATED ARTICLES
POPULAR POSTS