Breaking News
Home / ਜੀ.ਟੀ.ਏ. ਨਿਊਜ਼ / ਰਜਿੰਦਰ ਸੈਣੀ ਦੀ ਭਾਰਤ ਫੇਰੀ ਦੌਰਾਨ ਜਾਰੀ ਹੈ ਅਹਿਮ ਹਸਤੀਆਂ ਨਾਲ ਮੁਲਾਕਾਤ ਦਾ ਦੌਰ

ਰਜਿੰਦਰ ਸੈਣੀ ਦੀ ਭਾਰਤ ਫੇਰੀ ਦੌਰਾਨ ਜਾਰੀ ਹੈ ਅਹਿਮ ਹਸਤੀਆਂ ਨਾਲ ਮੁਲਾਕਾਤ ਦਾ ਦੌਰ

ਅਦਾਰਾ ‘ਪਰਵਾਸੀ’ ਦੇ ਮੁਖੀ ਰਜਿੰਦਰ ਸੈਣੀ ਹੁਰੀਂ ਇਨ੍ਹੀਂ ਦਿਨੀਂ ਆਪਣੇ ਪਰਿਵਾਰ ਸਮੇਤ ਭਾਰਤ ਫੇਰੀ ‘ਤੇ ਹਨ। ਬੇਸ਼ੱਕ ਇਹ ਉਨ੍ਹਾਂ ਦਾ ਨਿੱਜੀ ਅਤੇ ਪਰਿਵਾਰਕ ਦੌਰਾ ਹੈ, ਫਿਰ ਵੀ ਰਜਿੰਦਰ ਸੈਣੀ ਨੂੰ ਉਨ੍ਹਾਂ ਦੀ ਰੂਹ ‘ਚ ਵਸਿਆ ਪੱਤਰਕਾਰ ਅਰਾਮ ਨਾਲ ਬੈਠਣ ਨਹੀਂ ਦਿੰਦਾ। ਇਸੇ ਦੇ ਚਲਦਿਆਂ ਰਜਿੰਦਰ ਸੈਣੀ ਜਦੋਂ ਆਪਣੀ ਪਤਨੀ ਮੀਨਾਕਸ਼ੀ ਸੈਣੀ, ਬੇਟੇ ਸਾਹਿਲ ਸੈਣੀ ਅਤੇ ਬੇਟੀ ਮਿਸ਼ਠੀ ਸੈਣੀ ਨਾਲ ਜਦੋਂ ਪਾਂਡੀਚੇਰੀ ਜਾਂਦੇ ਹਨ ਤਦ ਉਹ ਉਥੋਂ ਦੇ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਨਾਲ ਇਕ ਇੰਟਰਵਿਊ ਦੇ ਰੂਪ ਵਿਚ ਵੀ ਮੁਲਾਕਾਤ ਕਰਦੇ ਹਨ ਤੇ ਫਿਰ ਉਨ੍ਹਾਂ ਨਾਲ ਪਰਿਵਾਰਕ ਮਿਲਣੀ ਵੀ। ਇਸ ਮੌਕੇ ਲੈਫਟੀਨੈਂਟ ਗਵਰਨਰ ਕਿਰਨ ਬੇਦੀ ਉਥੋਂ ਦੇ ਰਾਜ ਭਵਨ ਵਿਚ ਸੈਣੀ ਪਰਿਵਾਰ ਦਾ ਸਵਾਗਤ ਕਰਦੀ ਹੈ ਤੇ ਮਹਿਮਾਨ ਨਿਵਾਜ਼ੀ ਕਰਦੀ ਹੈ ਅਤੇ ਨਾਲ ਹੀ ਰਜਿੰਦਰ ਸੈਣੀ ਹੁਰਾਂ ਨੂੰ ‘ਬੀ ਕਮਿੰਗ ਮੀਸ਼ੇਲ ਓਬਾਮਾ’ ਕਿਤਾਬ ਵੀ ਭੇਂਟ ਕਰਦੀ ਹੈ। ਇਸੇ ਤਰ੍ਹਾਂ ਰਜਿੰਦਰ ਸੈਣੀ ਹੁਰੀਂ ਪਰਿਵਾਰ ਸਮੇਤ ‘ਉਡਣਾ ਸਿੱਖ’ ਮਿਲਖਾ ਸਿੰਘ ਅਤੇ ਨਿਰਮਲ ਕੌਰ ਹੁਰਾਂ ਦੀ ਮਹਿਮਾਨ ਨਿਵਾਜ਼ੀ ਦਾ ਵੀ ਜਿੱਥੇ ਆਨੰਦ ਉਠਾਉਂਦੇ ਹਨ, ਉਥੇ ਮਿਲਖਾ ਸਿੰਘ ਹੁਰਾਂ ਨਾਲ ਰਜਿੰਦਰ ਸੈਣੀ ਹੁਰੀਂ ਭਾਰਤੀ ਐਥਲੈਟਿਕ ਖੇਡਾਂ ਨੂੰ ਲੈ ਕੇ ਵੀ ਚਰਚਾ ਕਰਦੇ ਹਨ। ਇਸੇ ਦੌਰਾਨ ਨਾਮਵਰ ਟੀਵੀ ਪੱਤਰਕਾਰ ਬਰਖਾ ਦੱਤ ਹੁਰਾਂ ਨਾਲ ਵੀ ਚੰਡੀਗੜ੍ਹ ਗੋਲਫ ਕਲੱਬ ਵਿਚ ਰਜਿੰਦਰ ਸੈਣੀ ਹੁਰੀਂ ਜਿੱਥੇ ਭਾਰਤੀ ਰਾਜਨੀਤੀ ਨੂੰ ਲੈ ਕੇ ਚਰਚਾ ਕਰਦੇ ਹਨ, ਉਥੇ ਹੀ ਕੁਝ ਯੋਜਨਾਵਾਂ ‘ਤੇ ਵੀ ਚਰਚਾ ਕਰਦੇ ਹਨ। ਇਸ ਫੇਰੀ ਦੀਆਂ ਚੰਦ ਯਾਦਗਾਰੀ ਤਸਵੀਰਾਂ ਇਥੇ ਪ੍ਰਕਾਸ਼ਿਤ ਹਨ ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …