4.1 C
Toronto
Thursday, November 6, 2025
spot_img
Homeਜੀ.ਟੀ.ਏ. ਨਿਊਜ਼ਉਨਟਾਰੀਓ 'ਚ ਐਸਟ੍ਰਾਜੈਨਿਕਾ 'ਤੇ ਰੋਕ

ਉਨਟਾਰੀਓ ‘ਚ ਐਸਟ੍ਰਾਜੈਨਿਕਾ ‘ਤੇ ਰੋਕ

ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਅਲਬਰਟਾ ਤੋਂ ਬਾਅਦ ਉਨਟਾਰੀਓ ਸਰਕਾਰ ਨੇ ਵੀ ਕਰੋਨਾ ਵਾਇਰਸ ਵੈਕਸੀਨ ਐਸਟ੍ਰਾਜੈਨਿਕਾ ਉਪਰ ਰੋਕ ਲਗਾ ਦਿੱਤੀ ਹੈ। ਲੰਘੇ ਹਫਤਿਆਂ ਦੌਰਾਨ ਇਸ ਵੈਕਸੀਨ ਦਾ ਟੀਕਾ ਲੱਗਣ ਤੋਂ ਬਾਅਦ ਸਰੀਰ ਵਿਚ ਖੂਨ ਦੀਆਂ ਗਿਲਟੀਆਂ ਬਣਨ ਤੋਂ ਬਾਅਦ ਕਿਊਬਕ ਅਤੇ ਅਲਬਰਟਾ ਵਿਚ ਦੋ ਮਹਿਲਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਤੀਸਰੀ ਮਰੀਜ਼ ਦਾ ਇਲਾਜ ਚੱਲ ਰਿਹਾ ਹੈ। ਟੋਰਾਂਟੋ ‘ਚ ਉਨਟਾਰੀਓ ਦੇ ਚੀਫ ਮੈਡੀਕਲ ਅਫਸਰ ਡਾ. ਡੇਵਿਡ ਵਿਲੀਅਮ ਨੇ ਕਿਹਾ ਕਿ ਸੁਰੱਖਿਆ ਕਰਕੇ ਅਤੇ ਸਪਲਾਈ ਵਿਚ ਰੁਕਾਵਟਾਂ ਕਾਰਨ ਹੁਣ ਕਿਸੇ ਹੋਰ ਵਿਅਕਤੀ ਨੂੰ ਇਸ ਵੈਕਸੀਨ ਦੀ ਪਹਿਲੀ ਖੁਰਾਕ ਨਹੀਂ ਦਿੱਤੀ ਜਾਵੇਗੀ। ਪ੍ਰਾਂਤ ਭਰ ਵਿਚ ਹੁਣ ਪ੍ਰਮੁੱਖ ਤੌਰ ‘ਤੇ ਲੋਕਾਂ ਨੂੰ ਫਾਈਜਰ ਅਤੇ ਮੋਡੇਰਨਾ ਵੈਕਸੀਨ ਦੇ ਟੀਕੇ ਲਗਾਏ ਜਾ ਰਹੇ ਹਨ।

 

RELATED ARTICLES
POPULAR POSTS