ਮਾਂਟਰੀਅਲ/ਬਿਊਰੋ ਨਿਊਜ਼ : ਫੈਡਰਲ ਸਿਹਤ ਮੰਤਰੀ ਜੀਨ-ਯਵੇਸ ਡਕਲਸ ਨੇ ਦੱਸਿਆ ਕਿ ਦੂਰ ਦਰਾਜ ਦੀਆਂ ਕਮਿਊਨਿਟੀਜ਼ ਤੇ ਜਿੱਥੇ ਪਹੁੰਚਣਾ ਮੁਸ਼ਕਿਲ ਹੈ ਅਜਿਹੀਆਂ ਥਾਂਵਾਂ ਉੱਤੇ ਰਹਿਣ ਵਾਲਿਆਂ ਲਈ ਐਚਆਈਵੀ ਟੈਸਟਿੰਗ ਵਾਸਤੇ ਸਰਕਾਰ 17.9 ਮਿਲੀਅਨ ਡਾਲਰ ਨਿਵੇਸ਼ ਕਰੇਗੀ।
ਇਹ ਐਲਾਨ ਮਾਂਟਰੀਅਲ ਵਿੱਚ ਕਰਵਾਈ ਗਈ 24ਵੀਂ ਇੰਟਰਨੈਸ਼ਨਲ ਏਡਜ ਕਾਨਫਰੰਸ, ਏਡਜ 2022 ਵਿੱਚ ਕੀਤਾ ਗਿਆ। ਡਕਲਸ ਨੇ ਆਖਿਆ ਕਿ ਸਰਕਾਰ 8 ਮਿਲੀਅਨ ਡਾਲਰ ਸੈਲਫ ਟੈਸਟਿੰਗ ਕਿੱਟਸ ਨੂੰ ਫੰਡ ਕਰਨ ਲਈ ਦੇਵੇਗੀ, ਜਿਨ੍ਹਾਂ ਨੂੰ ਕਿਤੋਂ ਵੀ ਖਰੀਦਿਆ ਜਾ ਸਕੇਗਾ ਤੇ ਘਰ ਵਿੱਚ ਹੀ ਟੈਸਟ ਵੀ ਕੀਤਾ ਜਾ ਸਕੇਗਾ।
ਉਨ੍ਹਾਂ ਆਖਿਆ ਕਿ 9.9 ਮਿਲੀਅਨ ਡਾਲਰ ਉੱਤਰੀ, ਦੂਰ ਦਰਾਜ ਜਾਂ ਅਲੱਗ-ਥਲੱਗ ਪਈਆਂ ਕਮਿਊਨਿਟੀਜ਼ ਵਿੱਚ ਐਚਆਈਵੀ ਟੈਸਟਿੰਗ ਦੇ ਪਸਾਰ ਲਈ ਖਰਚ ਕੀਤਾ ਜਾਵੇਗਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਕਲਸ ਨੇ ਆਖਿਆ ਕਿ ਭਾਵੇਂ ਅਸੀਂ ਜਾਣਦੇ ਹਾਂ ਕਿ ਐਚਆਈਵੀ ਦੀ ਰੋਕਥਾਮ ਹੋ ਸਕਦੀ ਹੈ, ਫਿਰ ਵੀ ਕੈਨੇਡਾ ਤੇ ਹੋਰਨਾਂ ਮੁਲਕਾਂ ਵਿੱਚ ਐਚਆਈਵੀ ਇਨਫੈਕਸ਼ਨ ਦੀ ਦਰ ਵੱਧ ਹੀ ਹੈ। ਉਨ੍ਹਾਂ ਆਖਿਆ ਕਿ ਟੈਸਟਿੰਗ, ਇਲਾਜ ਤੇ ਕੇਅਰ ਨਾਲ ਅਸੀਂ ਇਸ ਰੁਝਾਨ ਨੂੰ ਮੋੜ ਸਕਦੇ ਹਾਂ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …