Breaking News
Home / ਜੀ.ਟੀ.ਏ. ਨਿਊਜ਼ / ਐਲਾਨ ਤੋਂ ਚਾਰ ਮਹੀਨੇ ਬਾਅਦ ਖੁੱਲ੍ਹਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੋਰਟਲ

ਐਲਾਨ ਤੋਂ ਚਾਰ ਮਹੀਨੇ ਬਾਅਦ ਖੁੱਲ੍ਹਿਆ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੋਰਟਲ

ਓਟਵਾ/ਬਿਊਰੋ ਨਿਊਜ਼ : ਐਕਸਪਾਇਰ ਹੋ ਚੁੱਕੇ ਜਾਂ ਜਲਦ ਐਕਸਪਾਇਰ ਹੋਣ ਜਾ ਰਹੇ ਪੋਸਟ ਗ੍ਰੈਜੂਏਟ ਵਰਕ ਪਰਮਿਟਸ (ਪੀਜੀਡਬਲਿਊਪੀ) ਹੋਲਡਰਜ਼ ਹੁਣ ਆਪਣੇ ਪਰਮਿਟਸ ਵਿੱਚ ਵਾਧਾ ਕਰਨ ਲਈ ਅਪਲਾਈ ਕਰ ਸਕਣਗੇ। ਫੈਡਰਲ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਵਾਧਾ ਕਰਨ ਦਾ ਐਲਾਨ ਚਾਰ ਮਹੀਨੇ ਪਹਿਲਾਂ ਕੀਤਾ ਗਿਆ ਸੀ।
ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਆਖਿਆ ਕਿ ਪੀਜੀਡਬਲਿਊਪੀ ਹੋਲਡਰਜ਼, ਜਿਨ੍ਹਾਂ ਦੇ ਪਰਮਿਟ ਪਹਿਲਾਂ ਹੀ ਐਕਸਪਾਇਰ ਹੋ ਚੁੱਕੇ ਹਨ ਜਾਂ 20 ਸਤੰਬਰ 2021 ਤੋਂ 2 ਅਕਤੂਬਰ, 2022 ਦਰਮਿਆਨ ਐਕਸਪਾਇਰ ਹੋਣ ਜਾ ਰਹੇ ਹਨ, ਵਾਧੇ ਲਈ ਆਨਲਾਈਨ ਅਪਲਾਈ ਕਰ ਸਕਣਗੇ ਜਾਂ ਫਿਰ 18 ਮਹੀਨਿਆਂ ਲਈ ਵੈਲਿਡ ਰਹਿਣ ਵਾਲੇ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ। ਜਿਨ੍ਹਾਂ ਦੇ ਪਰਮਿਟ 2 ਅਕਤੂਬਰ ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਏ ਉਨ੍ਹਾਂ ਨੂੰ 18 ਮਹੀਨਿਆਂ ਦਾ ਵਾਧਾ ਲੈਣ ਲਈ ਕੁੱਝ ਕਰਨ ਦੀ ਲੋੜ ਨਹੀਂ ਹੈ ਬੱਸ ਉਨ੍ਹਾਂ ਨੂੰ ਆਪਣੇ ਮੇਲਿੰਗ ਅਡਰੈੱਸ ਜਾਂ ਪਾਸਪੋਰਟ ਦੀ ਵੈਲੇਡਿਟੀ ਨੂੰ ਅਪਡੇਟ ਕਰਨ ਦੀ ਲੋੜ ਹੋਵੇਗੀ।
ਆਈਆਰਸੀਸੀ ਨੇ ਇਹ ਐਲਾਨ ਵੀ ਕੀਤਾ ਕਿ 20 ਸਤੰਬਰ, 2021 ਤੋਂ 31 ਦਸੰਬਰ, 2022 ਦਰਮਿਆਨ ਐਕਸਪਾਇਰ ਹੋਣ ਜਾ ਰਹੇ ਜਾਂ ਹੋ ਚੁੱਕੇ ਪਰਮਿਟਸ ਲਈ ਉਹ ਪੀਜੀਡਬਲਿਊਪੀ ਹੋਲਡਰਜ਼ ਨੂੰ ਈਮੇਲ ਭੇਜ ਕੇ ਇਹ ਜਾਣਕਾਰੀ ਦੇਵੇਗੀ ਕਿ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਤੇ ਇਸ ਦੌਰਾਨ ਉਹ ਪਰਮਿਟਸ ਵਿੱਚ ਹੋਰ ਵਾਧੇ ਜਾਂ ਨਵੇਂ ਪਰਮਿਟ ਲਈ ਅਪਲਾਈ ਕਰ ਸਕਣਗੇ।

 

Check Also

ਦੋ ਸਾਲਾਂ ‘ਚ ਸਰਕਾਰ ਵੱਲੋਂ 225 ਮਿਲੀਅਨ ਡਾਲਰ ਖਰਚ ਕਰਨ ਦਾ ਕੀਤਾ ਗਿਆ ਫੈਸਲਾ

ਓਨਟਾਰੀਓ/ਬਿਊਰੋ ਨਿਊਜ਼ : ਲੰਘੇ ਦਿਨੀਂ ਕੁਈਨਜ਼ ਪਾਰਕ ਵਿਖੇ ਪੜ੍ਹੇ ਗਏ ਰਾਜ ਭਾਸ਼ਣ ਵਿੱਚ ਡੱਗ ਫੋਰਡ …