Breaking News
Home / ਜੀ.ਟੀ.ਏ. ਨਿਊਜ਼ / ਕੈਨੇਡਾ ‘ਚ ਰਹਿੰਦੇ ਭਾਰਤੀਆਂ ਨੇ ਪੱਕੀ ਨਾਗਕਿਰਤਾ ਲਈ ਵਧਾਏ ਕਦਮ

ਕੈਨੇਡਾ ‘ਚ ਰਹਿੰਦੇ ਭਾਰਤੀਆਂ ਨੇ ਪੱਕੀ ਨਾਗਕਿਰਤਾ ਲਈ ਵਧਾਏ ਕਦਮ

ਸਿਟੀਜਨਸ਼ਿਪ ਅਪਲਾਈ ਕਰਨ ਵਾਲਿਆਂ ‘ਚ 50 ਫੀਸਦੀ ਹੋਇਆ ਵਾਧਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਵਿਚ ਰਹਿ ਰਹੇ ਭਾਰਤੀਆਂ ਨੇ ਇਸ ਸਾਲ ਵੱਡੀ ਗਿਣਤੀ ਵਿਚ ਪੱਕੀ ਨਾਗਰਿਕਤਾ ਲੈਣ ਵੱਲ ਕਦਮ ਵਧਾਏ ਹਨ। ਸਿਟੀਜਨਸ਼ਿਪ ਅਪਲਾਈ ਕਰਨ ਵਾਲਿਆਂ ਵਿਚ ਪਿਛਲੇ ਸਾਲ ਦੇ ਮੁਕਾਬਲੇ ਤਕਰੀਬਨ 50 ਫੀਸਦੀ ਵਾਧਾ ਹੋਇਆ ਹੈ। ਅਕਤੂਬਰ 2018 ਤੱਕ ਪਿਛਲੇ 10 ਮਹੀਨਿਆਂ ਦੇ ਅੰਕੜਿਆਂ ਮੁਤਾਬਕ ਤਕਰੀਬਨ 15 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ। ਸਾਲ 2017 ਦੇ ਮੁਕਾਬਲੇ ਇਹ ਤਕਰੀਬਨ 50 ਫੀਸਦੀ ਵਧੀ ਹੈ। ਬਰਥ ਕੰਟਰੀ (ਜਨਮ ਦੇ ਦੇਸ਼) ਦੇ ਤੌਰ ‘ਤੇ ਭਾਰਤ ਵਲੋਂ ਕੈਨੇਡੀਅਨ ਨਾਗਰਿਕਤਾ ਹਾਸਲ ਕਰਨ ਲਈ ਦੂਜੇ ਨੰਬਰ ‘ਤੇ ਸਭ ਤੋਂ ਜ਼ਿਆਦਾ ਅਰਜ਼ੀਆਂ ਭੇਜੀਆਂ ਗਈਆਂ। ਫਿਲਪੀਨਜ਼ ਇਸ ਲਿਸਟ ਵਿਚ ਪਹਿਲੇ ਨੰਬਰ ‘ਤੇ ਹੈ, ਪਰ ਫਰਕ ਕੁਝ ਖਾਸ ਨਹੀਂ ਹੈ। ਅਕਤੂਬਰ ਤੱਕ 10 ਮਹੀਨਿਆਂ ਦੌਰਾਨ 15,600 ਫਿਲਪੀਨਜ਼ ਨਾਗਰਿਕਾਂ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੀ।
ਅੰਕੜਿਆਂ ਮੁਤਾਬਕ 30 ਅਕਤੂਬਰ ਤੱਕ ਪਿਛਲੇ 10 ਮਹੀਨਿਆਂ ਵਿਚ 1.39 ਲੱਖ ਪੱਕੇ ਨਾਗਰਿਕਾਂ ਨੇ ਕੈਨੇਡਾ ਦੀ ਨਾਗਰਿਕਤਾ ਹਾਸਲ ਕੀਤੀ। ਇਸ ਵਿਚ ਭਾਰਤੀਆਂ ਦੀ ਗਿਣਤੀ 11 ਫੀਸਦੀ ਰਹੀ। ਫਾਈਨਲ ਅੰਕੜੇ ਇਸ ਤੋਂ ਵੀ ਵਧੇਰੇ ਹੋਣ ਦੀ ਸੰਭਾਵਨਾ ਹੈ। ਹਾਲਾਂਕਿ 2015 ਦੇ ਮੁਕਾਬਲੇ ਇਹ ਕਾਫੀ ਘੱਟ ਹਨ ਜਦਕਿ ਰਿਕਾਰਡ 28 ਹਜ਼ਾਰ ਭਾਰਤੀਆਂ ਨੇ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ ਸੀ।
ਮਾਈਗਰੇਸ਼ਨ ਬਿਊਰੋ ਕਾਰਪ ਦੇ ਐਮ.ਡੀ. ਅਤੇ ਇਮੀਗ੍ਰੇਸ਼ਨ ਲਾਅ ਸਪੈਸ਼ਲਿਸਟ ਨੇ ਦੱਸਿਆ ਕਿ ਅਕਤੂਬਰ 2017 ਮਗਰੋਂ ਕੈਨੇਡੀਅਨ ਨਾਗਰਿਕਤਾ ਲਈ ਅਪਲਾਈ ਕਰਨਾ ਸੌਖਾ ਹੋ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਪੱਕੇ ਨਿਵਾਸੀ ਨੂੰ ਹੁਣ 5 ਵਿਚੋਂ ਸਿਰਫ 3 ਸਾਲ ਮੌਜੂਦ ਰਹਿਣਾ ਪੈਂਦਾ ਹੈ। ਰਿਪੋਰਟ ਮੁਤਾਬਕ ਇਕ ਕੈਨੇਡੀਅਨ ਪਾਸਪੋਰਟ ਕਿਸੇ ਵਿਅਕਤੀ ਨੂੰ ਟਰੇਂਡ ਨੈਸ਼ਨਲ ਵੀਜ਼ਾ ਲਈ ਅਪਲਾਈ ਕਰਨ ਯੋਗ ਬਣਾਉਂਦਾ ਹੈ, ਜਿਸ ਨਾਲ ਅਮਰੀਕਾ ਵਿਚ ਕੰਮ ਕਰਨ ਦੀ ਇਜਾਜ਼ਤ ਵੀ ਮਿਲ ਜਾਂਦੀ ਹੈ। ਹਾਲਾਂਕਿ ਇਹ ਐਚ ਬੀ ਵਰਕ ਵੀਜ਼ਾ ਦੀ ਤਰ੍ਹਾਂ ਹੁੰਦਾ ਹੈ। ਇਸ ਦੌਰਾਨ ਵੱਡੀ ਗਿਣਤੀ ਵਿਚ ਅਜਿਹੇ ਕਈ ਲੋਕ ਹਨ, ਜੋ ਕੰਮ ਲਈ ਰੋਜ਼ਾਨਾ ਕੈਨੇਡਾ ਤੋਂ ਅਮਰੀਕਾ ਜਾਂਦੇ ਹਨ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …