Breaking News
Home / ਜੀ.ਟੀ.ਏ. ਨਿਊਜ਼ / ਡਗ ਫੋਰਡ ਦਾ ਯਤਨ ਬਿਜਲੀ ਕਾਮੇ ਹੜਤਾਲ ਤੋਂ ਵਾਪਸ ਕੰਮ ‘ਤੇ ਪਰਤਣ

ਡਗ ਫੋਰਡ ਦਾ ਯਤਨ ਬਿਜਲੀ ਕਾਮੇ ਹੜਤਾਲ ਤੋਂ ਵਾਪਸ ਕੰਮ ‘ਤੇ ਪਰਤਣ

ਟੋਰਾਂਟੋ/ਬਿਊਰੋ ਨਿਊਜ਼ : ਡਗ ਫੋਰਡ ਦਾ ਯਤਨ ਹੈ ਕਿ ਬਿਜਲੀ ਕਾਮੇ ਹੜਤਾਲ ਤੋਂ ਵਾਪਸ ਕੰਮ ‘ਤੇ ਪਰਤ ਆਉਣ। ਓਨਟਾਰੀਓ ਵਿਧਾਨ ਸਭਾ ‘ਚ ਐੱਮ.ਪੀ.ਪੀਜ਼ ਵਲੋਂ ਇਲੈਕਟ੍ਰੀ ਸਿਟੀ ਸਿਸਟਮ ਨੂੰ ਨੁਕਸਾਨ ਪਹੁੰਚਣ ਤੋਂ ਬਚਾਉਣ ਵਾਲੇ ਬਿੱਲ ਬੈਕ ਟੂ ਵਰਕ ਬਿੱਲ ਉੱਤੇ ਬਹਿਸ ਕੀਤੀ। ਪ੍ਰੀਮੀਅਰ ਡੱਗ ਫੋਰਡ ਵੱਲੋਂ ਆਖਿਐ ਗਿਆ ਹੈ ਕਿ ਇਸ ਨੂੰ ਜ਼ਰੂਰੀ ਸੇਵਾ ਕਰਾਰ ਦਿੱਤਾ ਜਾ ਸਕਦਾ ਹੈ ਤੇ ਅਸੀਂ ਸਾਰੇ ਪੱਖ ਖੁੱਲ੍ਹੇ ਰੱਖ ਕੇ ਚੱਲ ਰਹੇ ਹਾਂ। ਫੋਰਡ ਨੇ ਕਿਹਾ ਹੜਤਾਲੀ ਬਿਜਲੀ ਕਾਮਿਆਂ ਨੂੰ ਮੁੜ ਕੰਮ ਤੇ ਲਿਆਉਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ।ਸਰਕਾਰ ਨੇ ਆਪਣੇ ਵੱਲੋਂ ਸਾਰੇ ਬਦਲਾ ਲਈ ਦਰਵਾਜ਼ੇ ਖੁੱਲ੍ਹੇ ਰੱਖੇ ਹੋਏ ਹਨ। ਇੱਥੇ ਦੱਸਣਾ ਬਣਦਾ ਹੈ ਕਿ ਇਨ੍ਹਾਂ ਕਾਮਿਆਂ ਦੀਆਂ ਸੇਵਾਵਾਂ ਲਾਜ਼ਮੀ ਕੀਤੇ ਜਾਣ ਨਾਲ ਉਹ ਕਦੇ ਹੜਤਾਲ ਨਹੀਂ ਕਰ ਸਕਣਗੇ। ਉਨ੍ਹਾਂ ਦੇ ਕੰਟਰੈਕਟ ਵਿਚੋਲਗੀ ਰਾਹੀਂ ਤੈਅ ਕੀਤੇ ਜਾਇਆ ਕਰਨਗੇ, ਜਿਵੇਂ ਕਿ ਪੁਲਿਸ, ਐਮਰਜੈਂਸੀ ਸੇਵਾਵਾਂ ਤੇ ਟੋਰਾਂਂਟੋ ਟਰਾਂਜ਼ਿਟ ਕਮਿਸ਼ਨ ਦੇ ਕਰਮਚਾਰੀਆਂ ਦੇ ਹੁੰਦੇ ਹਨ। ਫੋਰਡ ਨੇ ਆਖਿਆ ਕਿ ਸਭ ਤੋਂ ਜ਼ਰੂਰੀ ਗੱਲ ਓਨਟਾਰੀਓ ਪਾਵਰ ਜਨਰੇਸ਼ਨ ਦੇ ਕਰਮਚਾਰੀਆਂ ਨੂੰ ਕੰਮ ਉੱਤੇ ਵਾਪਸੀ ਲਿਆਉਣਾ ਹੈ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਅਸੀਂ ਬਿਜਲੀ ਬੰਦ ਹੋਣ ਦੀਆਂ ਹੋਰ ਘਟਨਾਵਾਂ ਹੋਰ ਬਰਦਾਸ਼ਤ ਨਹੀਂ ਕਰ ਸਕਦੇ। ਇਸ ਨਾਲ ਸਾਡੇ ਪ੍ਰੋਵਿੰਸ ਵਿੱਚ ਨਵਾਂ ਸੰਕਟ ਖੜ੍ਹਾ ਹੋ ਸਕਦਾ ਹੈ। ਪ੍ਰੀਮੀਅਰ ਡਗ ਫੋਰਡ ਨੇ ਉਮੀਦ ਜਤਾਈ ਕਿ ਇਸ ਬਿੱਲ ਦੇ ਪਾਸ ਹੋਣ ਮਗਰੋਂ ਹਾਲਾਤ ਆਮ ਵਾਂਗ ਹੋ ਜਾਣਗੇ।

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …