14.8 C
Toronto
Tuesday, September 16, 2025
spot_img
Homeਜੀ.ਟੀ.ਏ. ਨਿਊਜ਼ਕੈਨੇਡਾ ਵੱਲੋਂ ਸ੍ਰੀ ਭਗਵਦ ਗੀਤਾ ਪਾਰਕ ਵਿਚ ਭੰਨ-ਤੋੜ ਤੋਂ ਇਨਕਾਰ

ਕੈਨੇਡਾ ਵੱਲੋਂ ਸ੍ਰੀ ਭਗਵਦ ਗੀਤਾ ਪਾਰਕ ਵਿਚ ਭੰਨ-ਤੋੜ ਤੋਂ ਇਨਕਾਰ

ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਦੇ ਅਧਿਕਾਰੀਆਂ ਨੇ ਬਰੈਂਪਟਨ ਸਿਟੀ ਵਿਚ ‘ਸ੍ਰੀ ਭਗਵਦ ਗੀਤਾ’ ਪਾਰਕ ‘ਚ ਕਿਸੇ ਵੀ ਤਰ੍ਹਾਂ ਦੀ ਭੰਨ-ਤੋੜ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਥਿਤ ਥਾਂ ਨੂੰ ਮੁਰੰਮਤ ਦੇ ਕੰਮ ਦੌਰਾਨ ਖਾਲੀ ਛੱਡ ਦਿੱਤਾ ਗਿਆ ਸੀ।
ਭਾਰਤ ਵੱਲੋਂ ਘਟਨਾ ਦੀ ਨਿਖੇਧੀ ਕੀਤੇ ਜਾਣ ਅਤੇ ਬਰੈਂਪਟਨ ਸ਼ਹਿਰ ਦੇ ਪ੍ਰਸ਼ਾਸਨ ਨੂੰ ਇਸ ਸਬੰਧੀ ਫੌਰੀ ਕਾਰਵਾਈ ਕੀਤੇ ਜਾਣ ਦੀ ਬੇਨਤੀ ਤੋਂ ਬਾਅਦ ਅਧਿਕਾਰੀਆਂ ਦਾ ਇਹ ਬਿਆਨ ਸਾਹਮਣੇ ਆਇਆ ਹੈ। ਇਸ ਪਾਰਕ ਨੂੰ ਪਹਿਲਾਂ ਟ੍ਰਾਇਰਸ ਪਾਰਕ ਵਜੋਂ ਜਾਣਿਆ ਜਾਂਦਾ ਸੀ ਅਤੇ ਬਾਅਦ ‘ਚ ਇਸਦਾ ਨਾਮਕਰਨ ਸ੍ਰੀ ਭਗਵਦ ਗੀਤਾ ਪਾਰਕ ਕੀਤਾ ਗਿਆ। ਕੈਨੇਡਾ ‘ਚ ਭਾਰਤੀ ਹਾਈ ਕਮਿਸ਼ਨ ਨੇ ਐਤਵਾਰ ਨੂੰ ਟਵੀਟ ਕੀਤਾ ਸੀ,”ਅਸੀਂ ਬਰੈਂਪਟਨ ‘ਚ ਸ੍ਰੀ ਭਗਵਦ ਗੀਤਾ ਪਾਰਕ ‘ਚ ਨਫ਼ਰਤੀ ਅਪਰਾਧ ਦੀ ਨਿਖੇਧੀ ਕਰਦੇ ਹਾਂ। ਅਸੀਂ ਕੈਨੇਡਾ ਦੇ ਅਧਿਕਾਰੀਆਂ ਤੇ ਪੀਲ ਪੁਲਿਸ ਨੂੰ ਮਾਮਲੇ ਦੀ ਜਾਂਚ ਕਰਕੇ ਸਾਜਿਸ਼ ਖਿਲਾਫ ਸਖ਼ਤ ਕਾਰਵਾਈ ਦੀ ਬੇਨਤੀ ਕਰਦੇ ਹਾਂ।”
ਬਰੈਂਪਟਨ ਦੇ ਮੇਅਰ ਪੈਟਰਿਕ ਬ੍ਰਾਊਨ ਨੇ ਐਤਵਾਰ ਰਾਤ ਟਵਿੱਟਰ ‘ਤੇ ਇਸ ਮਾਮਲੇ ‘ਚ ਸਫ਼ਾਈ ਦਿੰਦਿਆਂ ਕਿਹਾ,”ਹੁਣੇ ਜਿਹੇ ਉਦਘਾਟਨ ਕੀਤੇ ਗਏ ਸ੍ਰੀ ਭਗਵਦ ਗੀਤਾ ਪਾਰਕ ‘ਚ ਭੰਨ-ਤੋੜ ਨਾਲ ਸਬੰਧਤ ਰਿਪੋਰਟ ਤੋਂ ਬਾਅਦ ਅਸੀਂ ਮਾਮਲੇ ‘ਚ ਜਾਂਚ ਲਈ ਫੌਰੀ ਕਾਰਵਾਈ ਕੀਤੀ। ਸਾਨੂੰ ਪਤਾ ਲੱਗਾ ਹੈ ਕਿ ਬਿਲਡਰ ਨੇ ਉਹ ਥਾਂ ਛੱਡ ਦਿੱਤੀ ਸੀ ਤਾਂ ਜੋ ਉਥੇ ਸ੍ਰੀ ਭਗਵਦ ਗੀਤਾ ਪਾਰਕ ਦੇ ਸਥਾਈ ਨਿਸ਼ਾਨ ਨੂੰ ਲਗਾਇਆ ਜਾ ਸਕੇ।” ਪੀਲ ਰਿਜਨਲ ਪੁਲਿਸ ਨੇ ਵੀ ਕਿਹਾ ਕਿ ਪਾਰਕ ‘ਚ ਕਿਸੇ ਵੀ ਸਥਾਈ ਨਿਸ਼ਾਨ ਜਾਂ ਢਾਂਚੇ ਦੀ ਭੰਨ-ਤੋੜ ਦਾ ਕੋਈ ਸਬੂਤ ਨਹੀਂ ਹੈ। ਜ਼ਿਕਰਯੋਗ ਹੈ ਕਿ ਭਾਰਤ ਨੇ ਕੈਨੇਡਾ ‘ਚ ਆਪਣੇ ਨਾਗਰਿਕਾਂ ਨੂੰ ਨਫ਼ਰਤੀ ਅਪਰਾਧ, ਫਿਰਕੂ ਹਿੰਸਾ ਤੇ ਭਾਰਤ ਵਿਰੋਧੀ ਸਰਗਰਮੀਆਂ ਦਾ ਹਵਾਲਾ ਦਿੰਦਿਆਂ ਚੌਕਸ ਰਹਿਣ ਦੀ ਐਡਵਾਈਜ਼ਰੀ ਜਾਰੀ ਕੀਤੀ ਸੀ।

RELATED ARTICLES
POPULAR POSTS