ਹੁਣ ਕਾਲਜ ਅਤੇ ਯੂਨੀਵਰਸਿਟੀ ‘ਚ ਸਿੱਖਿਆ ਪ੍ਰਾਪਤ ਕਰਨਾ ਹੋਵੇਗਾ ਆਸਾਨ
ਕਵੀਨਸ ਪਾਰਕ/ਬਿਊਰੋ ਨਿਊਜ਼
ਓਨਟਾਰੀਓ ਸਰਕਾਰ ਨੇ ਵੱਧ ਤੋਂ ਵੱਧ ਵਿਦਿਆਰਥੀਆਂ ਲਈ ਕਾਲਜ ਅਤੇ ਯੂਨੀਵਰਸਿਟੀ ਐਜੂਕੇਸ਼ਨ ਆਸਾਨ ਬਣਾਉਣ ਲਈ ਇਕ ਨਵਾਂ ਓਨਟਾਰੀਓ ਸਟੂਡੈਂਟ ਅਸਿਸਟੈਂਟ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਕਿ 50 ਹਜ਼ਾਰ ਡਾਲਰ ਸਾਲਾਨਾ ਆਮਦਨ ਤੋਂ ਘੱਟ ਵਾਲੇ ਪਰਿਵਾਰਾਂ ਲਈ ਬੇਹੱਦ ਲਾਭਕਾਰੀ ਹੈ।
ਪ੍ਰੀਮੀਅਰ ਕੈਥਲੀਨ ਵਿਨ ਦਾ ਕਹਿਣਾ ਹੈ ਕਿ ਇਸ ਨਵੇਂ ਗ੍ਰਾਂਟ ਪ੍ਰੋਗਰਾਮ ਤਹਿਤ ਸਰਕਾਰ ਬਹੁਤ ਸਾਰੇ ਪੁਰਾਣੇ ਸਹਾਇਤਾ ਪ੍ਰੋਗਰਾਮਾਂ ਨੂੰ ਇਕ ਸਿੰਗਲ ਓ.ਐਸ.ਏ.ਪੀ. ਵਿਚ ਬਦਲ ਦੇਵੇਗੀ। ਇਸ ਬਦਲਾਓ ਨਾਲ ਡੇਢ ਲੱਖ ਤੋਂ ਵਧੇਰੇ ਵਿਦਿਆਰਥੀਆਂ ਨੂੰ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਵਿਚ ਆਸਾਨੀ ਹੋਵੇਗੀ। ਉਥੇ, ਜਿਨ੍ਹਾਂ ਪਰਿਵਾਰਾਂ ਦੀ ਸਾਲਾਨਾ ਆਮਦਨ 83,300 ਡਾਲਰ ਤੋਂ ਘੱਟ ਹੈ, ਉਨ੍ਹਾਂ ਨੂੰ ਆਪਣੀ ਟਿਊਸ਼ਨ ਫ਼ੀਸ ਕਵਰ ਕਰਨ ਲਈ ਸਰਕਾਰ ਮਦਦ ਦੇਵੇਗੀ।
ਦੂਜੇ ਪਾਸੇ ਪ੍ਰੋਵੈਂਸ਼ੀਅਲ ਸਟੂਡੈਂਟ ਲੋਨ ਡੈਬਿਟ ਨੂੰ ਵੀ ਸਮਾਪਤ ਕਰ ਦਿੱਤਾ ਗਿਆ ਹੈ। ਸਰਕਾਰ ਵਿਦਿਆਰਥੀਆਂ ਦੀ ਮਦਦ ਕਰਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਸਕਿੱਲ ਪ੍ਰੋਫ਼ੈਸ਼ਨਲ ਬਣਾਉਣਾ ਚਾਹੁੰਦੀ ਹੈ। ਇਸ ਨਾਲ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਹੋਰ ਬਿਹਤਰ ਬਣਾਉਣ ਵਿਚ ਮਦਦ ਮਿਲੇਗੀ। ਵਿਦਿਆਰਥੀਆਂ ਨੂੰ ਆਪਣੇ ਪਰਿਵਾਰਾਂ ਦੀ ਕੁੱਲ ਆਮਦਨ ਦੇ ਆਧਾਰ ‘ਤੇ ਇਹ ਸਹਾਇਤਾ ਪ੍ਰਾਪਤ ਹੋ ਸਕੇਗੀ। ઠ
ਪ੍ਰੀਮੀਅਰ ਕੈਥਲੀਨ ਵਿਨ ਨੇ ਆਖਿਆ ਕਿ ਸਰਕਾਰ ਦੇ ਇਨ੍ਹਾਂ ਸਹਾਇਤਾ ਪ੍ਰੋਗਰਾਮਾਂ ਤੋਂ ਓਨਟਾਰੀਓ ਨੂੰ ਪਹਿਲਾਂ ਵੀ ਆਪਣੇ ਸਕਿੱਲਡ ਪ੍ਰੋਫ਼ੈਸ਼ਨਲਜ਼ ਦੀ ਉਪਲਬਧਤਾ ਨੂੰ ਵਧੇਰੇ ਬਣਾਈ ਰੱਖਣ ਵਿਚ ਮਦਦ ਮਿਲੀ ਹੈ ਅਤੇ ਇਸ ਨਵੇਂ ਪ੍ਰੋਗਰਾਮ ਨਾਲ ਪ੍ਰੋਫ਼ੈਸ਼ਨਲਜ਼ ਦੀ ਗਿਣਤੀ ਹੋਰ ਵਧਾਉਣ ਵਿਚ ਮਦਦ ਮਿਲੇਗੀ। ਇਸ ਨਾਲ ਲੋਕਾਂ ਨੂੰ ਵਧੇਰੇ ਬਿਹਤਰ ਰੁਜ਼ਗਾਰ ਵੀ ਪ੍ਰਾਪਤ ਹੋਣਗੇ। ਵਿਨ ਨੇ ਆਖਿਆ ਕਿ ਸਰਕਾਰ ਹਰ ਕਿਸੇ ਨੂੰ ਆਸਾਨੀ ਨਾਲ ਪੋਸਟ ਸੈਕੰਡਰੀ ਐਜੂਕੇਸ਼ਨ ਪ੍ਰਾਪਤ ਕਰਨ ਵਿਚ ਮਦਦ ਕਰਨਾ ਚਾਹੁੰਦੀ ਹੈ ਅਤੇ ਸਰਕਾਰ ਆਪਣੇ ਉਦੇਸ਼ ਦੇ ਕਰੀਬ ਪਹੁੰਚ ਰਹੀ ਹੈ। ਘੱਟ ਆਮਦਨ ਅਤੇ ਮੱਧ ਆਮਦਨ ਵਾਲੇ ਪਰਿਵਾਰਾਂ ਦੀ ਆਰਥਿਕ ਮਦਦ ਕਰਕੇ ਸਰਕਾਰ ਉਨ੍ਹਾਂ ਨੂੰ ਆਪਣੇ ਐਜੂਕੇਸ਼ਨ ਲੈਵਲ ਨੂੰ ਬਿਹਤਰ ਬਣਾਉਣ ਵਿਚ ਮਦਦ ਕਰ ਸਕੇਗੀ। ਇਸ ਨਾਲ ਭਵਿੱਚ ਵਿਚ ਰਾਜ ਦੀ ਸੰਪੰਨਤਾ ਵੀ ਵਧੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …