ਟੋਰਾਂਟੋ/ਸਤਪਾਲ ਸਿੰਘ ਜੌਹਲ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬੀਤੇ ਦਿਨ ਤੋਂ ਯੂਰਪ ਫੇਰੀ ਮਗਰੋਂ ਰਾਜਧਾਨੀ ਓਟਵਾ ਵਿਚ ਹੋਟਲ ਵਿਚ ਇਕਾਂਤਵਾਸ ਕਰ ਰਹੇ ਸਨ। ਉਨ੍ਹਾਂ ਦੀ ਕਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਨੈਗੇਟਿਵ ਆਉਣ ਮਗਰੋਂ ਉਹ ਹੋਟਲ ਛੱਡ ਕੇ ਆਪਣੇ ਨਿਵਾਸ ‘ਤੇ ਚਲੇ ਗਏ।
ਇਨ੍ਹੀ ਦਿਨੀਂ ਕੈਨੇਡਾ ਭਰ ਵਿਚ ਕਰੋਨਾ ਵਾਇਰਸ ਦੇ ਨਵੇਂ ਕੇਸਾਂ ਵਿਚ 90 ਫੀਸਦ ਤੋਂ ਵੀ ਵੱਧ ਦੀ ਗਿਰਾਵਟ ਆ ਚੁੱਕੀ ਹੈ ਅਤੇ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਹੁਣ ਨਿਗੂਣੀ ਰਹਿ ਗਈ ਹੈ।
ਟਰੂਡੋ ਨੇ ਸਮੁੱਚੀ ਸਥਿਤੀ ਉਪਰ ਤਸੱਲੀ ਦਾ ਪ੍ਰਗਟਾਵਾ ਕੀਤਾ ਹੈ। ਮਾਰਚ 2020 ਤੋਂ ਬੰਦ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਨੂੰ ਪੜਾਅਵਾਰ ਖੋਲ੍ਹਣ ਅਤੇ ਦੋਵੇਂ ਟੀਕੇ ਲਗਾ ਚੁੱਕੇ ਲੋਕਾਂ ਨੂੰ ਹਵਾਈ ਸਫਰ ਕਰਨ ਵਿਚ ਕੁਝ ਰਾਹਤਾਂ ਦਿੱਤੇ ਜਾਣ ਦੀ ਯੋਜਨਾ ਉਪਰ ਕੈਨੇਡਾ ਅਤੇ ਅਮਰੀਕਾ ਦੇ ਅਧਿਕਾਰੀਆਂ ਵਲੋਂ ਮੀਟਿੰਗਾਂ ਦੇ ਦੌਰ ਲਗਾਤਾਰ ਜਾਰੀ ਹਨ।