24.8 C
Toronto
Monday, August 17, 2026
spot_img
Homeਜੀ.ਟੀ.ਏ. ਨਿਊਜ਼5 ਤੋਂ 11 ਸਾਲ ਦੇ ਬੱਚਿਆਂ ਲਈ ਐਫਡੀਏ ਨੇ ਫਾਈਜ਼ਰ ਦੀ ਕੋਵਿਡ-19...

5 ਤੋਂ 11 ਸਾਲ ਦੇ ਬੱਚਿਆਂ ਲਈ ਐਫਡੀਏ ਨੇ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਦਿੱਤੀ ਹਰੀ ਝੰਡੀ

5 ਤੋਂ 11 ਸਾਲ ਦੇ ਬੱਚਿਆਂ ਲਈ ਐਫਡੀਏ ਨੇ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਦਿੱਤੀ ਹਰੀ ਝੰਡੀਓਟਵਾ/ਬਿਊਰੋ ਨਿਊਜ਼ : ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ 5 ਤੋਂ 11 ਸਾਲ ਦੇ ਬੱਚਿਆਂ ਲਈ ਫਾਈਜ਼ਰ ਦੀ ਕੋਵਿਡ-19 ਵੈਕਸੀਨ ਨੂੰ ਹਰੀ ਝੰਡੀ ਦੇ ਦਿੱਤੀ ਹੈ। ਐਫਡੀਏ ਨੇ ਐਮਰਜੈਂਸੀ ਵਰਤੋਂ ਲਈ ਬੱਚਿਆਂ ਦੇ ਸਾਈਜ਼ ਦੀਆਂ ਡੋਜ਼ ਨੂੰ ਮਨਜ਼ੂਰੀ ਦਿੱਤੀ ਹੈ, ਜਿੰਨੀ ਡੋਜ਼ ਟੀਨੇਜਰਜ਼ ਤੇ ਬਾਲਗਾਂ ਨੂੰ ਦਿੱਤੀ ਜਾਂਦੀ ਹੈ ਉਸ ਦਾ ਤੀਜਾ ਹਿੱਸਾ ਬੱਚਿਆਂ ਲਈ ਨਿਰਧਾਰਤ ਕੀਤਾ ਗਿਆ ਹੈ। ਇਸ ਨਾਲ 28 ਮਿਲੀਅਨ ਅਮੈਰੀਕਨ ਬੱਚੇ ਅਗਲੇ ਹਫਤੇ ਤੱਕ ਵੈਕਸੀਨੇਸ਼ਨ ਲਈ ਯੋਗ ਹੋ ਜਾਣਗੇ। ਸੈਂਟਰਜ ਫੌਰ ਡਜ਼ੀਜ਼ ਕੰਟਰੋਲ ਐਂਡ ਪ੍ਰਿਵੈਂਸਨ ਦੇ ਐਡਵਾਈਜਰਜ਼ ਵੱਲੋਂ ਇਸ ਬਾਰੇ ਵਿਸਥਾਰਪੂਰਵਕ ਸਿਫਾਰਿਸ਼ਾਂ ਕੀਤੀਆਂ ਜਾਣਗੀਆਂ ਕਿ ਕਿਹੜੇ ਬੱਚਿਆਂ ਨੂੰ ਵੈਕਸੀਨੇਟ ਕੀਤਾ ਜਾਵੇਗਾ ਤੇ ਇਸ ਬਾਰੇ ਆਖਰੀ ਫੈਸਲਾ ਏਜੰਸੀ ਦੇ ਡਾਇਰੈਕਟਰ ਵੱਲੋਂ ਫਾਈਨਲ ਫੈਸਲਾ ਲਿਆ ਜਾਵੇਗਾ। ਜੌਹਨਜ਼ ਹੌਪਕਿੰਨਜ਼ ਯੂਨੀਵਰਸਿਟੀ ਦੇ ਡਾਕਟਰ ਕਾਵਸਾਰ ਤਲਾਤ ਨੇ ਆਖਿਆ ਕਿ ਇਸ ਵੈਕਸੀਨ ਨਾਲ ਬੱਚੇ ਘਰਾਂ ਵਿੱਚ ਬੰਦ ਰਹਿਣ ਜਾਂ ਦੂਰ ਬੈਠ ਕੇ ਪੜ੍ਹਾਈ ਕਰਨ ਨਾਲੋਂ ਚੰਗਾ ਹੈ ਕਿ ਕਿਤੇ ਬਾਹਰ ਤਾਂ ਨਿਕਲਣਗੇ ਤੇ ਘੱਟੋ ਘੱਟ ਆਪਣੇ ਦੋਸਤਾਂ ਨੂੰ ਮਿਲ ਸਕਣਗੇ। ਵੈਕਸੀਨ ਨਾ ਸਿਰਫ ਉਨ੍ਹਾਂ ਨੂੰ ਸਗੋਂ ਸਾਡੀਆਂ ਕਮਿਊਨਿਟੀਜ਼ ਦੀ ਵੀ ਹਿਫਾਜਤ ਕਰਨਗੇ।

 

RELATED ARTICLES
POPULAR POSTS