Breaking News
Home / ਜੀ.ਟੀ.ਏ. ਨਿਊਜ਼ / ਐਸਟ੍ਰਾਜੈਨੇਕਾ ਦੀਆਂ ਦੋ ਡੋਜ਼ ਲਗਵਾਉਣ ਵਾਲਿਆਂ ਤੇ ਹਾਈ ਰਿਸਕ ਲੋਕਾਂ ਨੂੰ ਲੱਗੇਗੀ ਬੂਸਟਰ ਡੋਜ਼

ਐਸਟ੍ਰਾਜੈਨੇਕਾ ਦੀਆਂ ਦੋ ਡੋਜ਼ ਲਗਵਾਉਣ ਵਾਲਿਆਂ ਤੇ ਹਾਈ ਰਿਸਕ ਲੋਕਾਂ ਨੂੰ ਲੱਗੇਗੀ ਬੂਸਟਰ ਡੋਜ਼

ਓਟਵਾ/ਬਿਊਰੋ ਨਿਊਜ਼ : ਨੈਸ਼ਨਲ ਐਡਵਾਈਜ਼ਰੀ ਕਮੇਟੀ ਆਨ ਇਮਿਊਨਾਈਜੇਸ਼ਨ (ਐਨਏਸੀਆਈ) ਵੱਲੋਂ ਪ੍ਰੋਵਿੰਸਾਂ ਤੇ ਟੈਰੇਟਰੀਜ ਲਈ ਕੋਵਿਡ-19 ਬੂਸਟਰ ਡੋਜ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।
ਕਮੇਟੀ ਦਾ ਕਹਿਣਾ ਹੈ ਕਿ ਐਮਆਰਐਨਏ ਵੈਕਸੀਨ ਦੀ ਤੀਜੀ ਡੋਜ਼ ਉਨ੍ਹਾਂ ਨੂੰ ਦੇਣ ਦੀ ਪੇਸਕਸ਼ ਕੀਤੀ ਜਾਵੇਗੀ ਜਿਨ੍ਹਾਂ ਨੂੰ ਪਹਿਲੀਆਂ ਦੋ ਡੋਜਾਂ ਆਕਸਫੋਰਡ-ਐਸਟ੍ਰਾਜੈਨੇਕਾ ਵੈਕਸੀਨ ਦੀਆਂ ਲੱਗੀਆਂ ਹੋਣਗੀਆਂ। ਐਨਏਸੀਆਈ ਨੇ ਆਖਿਆ ਕੇ ਬੂਸਟਰ ਡੋਜ਼ ਫਰਸਟ ਨੇਸ਼ਨਜ, ਇਨੁਇਟ, ਮੈਟਿਸ ਕਮਿਊਨਿਟੀਜ਼ ਤੇ ਉਨ੍ਹਾਂ ਫਰੰਟਲਾਈਨ ਹੈਲਥਕੇਅਰ ਵਰਕਰਜ਼ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀਆਂ ਪਹਿਲੀਆਂ ਦੋ ਡੋਜਾਂ ਦਰਮਿਆਨ ਮਾਮੂਲੀ ਅੰਤਰ ਸੀ। ਇਹ ਡੋਜ ਉਨ੍ਹਾਂ ਬਾਲਗਾਂ ਨੂੰ ਵੀ ਦਿੱਤੀ ਜਾ ਸਕਦੀ ਹੈ ਜਿਨ੍ਹਾਂ ਦੀ ਉਮਰ 70 ਤੇ 79 ਸਾਲ ਦਰਮਿਆਨ ਹੈ। ਇਹ ਅਪਡੇਟ ਪਹਿਲਾਂ ਦਿੱਤੀਆਂ ਗਈਆਂ ਉਨ੍ਹਾਂ ਸਿਫਾਰਿਸ਼ਾਂ ਦੇ ਸਿਲਸਿਲੇ ਦੇ ਸਬੰਧ ਵਿੱਚ ਹੈ ਜਿਨ੍ਹਾਂ ਵਿੱਚ ਆਖਿਆ ਗਿਆ ਸੀ ਕਿ ਤੀਜੀ ਡੋਜ਼ ਉਨ੍ਹਾਂ ਹਾਈ ਰਿਸਕ ਗਰੁੱਪਸ ਨੂੰ ਦਿੱਤੀ ਜਾਵੇਗੀ ਜਿਨ੍ਹਾਂ ਦੀ ਸੈਕਿੰਡ ਡੋਜ਼ ਨੂੰ ਛੇ ਮਹੀਨੇ ਹੋ ਗਏ ਹੋਣਗੇ। ਇਸ ਵਿੱਚ ਅਜਿਹੇ ਬਜ਼ੁਰਗ ਸ਼ਾਮਲ ਹੋਣਗੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੈ ਤੇ ਜਿਹੜੇ ਲੋਕ ਲਾਂਗ ਟਰਮ ਕੇਅਰ ਸੈਟਿੰਗਜ ਵਿੱਚ ਰਹਿੰਦੇ ਹਨ। ਕੈਨੇਡਾ ਦੀ ਚੀਫ ਪਬਲਿਕ ਹੈਲਥ ਆਫੀਸਰ ਡਾ.ਥੈਰੇਸਾ ਟੈਮ ਦਾ ਕਹਿਣਾ ਹੈ ਕਿ ਉਹ ਅਜੇ ਵੀ ਆਮ ਜਨਤਾ ਲਈ ਬੂਸਟਰ ਸੌਟ ਦੀ ਸਿਫਾਰਸ ਨਹੀਂ ਕਰ ਰਹੇ। ਇਸ ਦੌਰਾਨ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਉਹ ਬੂਸਟਰ ਸੌਟਸ ਬਾਰੇ ਆਪਣੀ ਯੋਜਨਾ ਦਾ ਐਲਾਨ ਅਗਲੇ ਹਫਤੇ ਕਰਨਗੇ।

 

Check Also

ਪੀਅਰਸਨ ਏਅਰਪੋਰਟ ਤੋਂ 20 ਮਿਲੀਅਨ ਡਾਲਰ ਦਾ ਸੋਨਾ ਚੋਰੀ ਕਰਨ ਵਾਲੇ 9 ਵਿਅਕਤੀਆਂ ਨੂੰ ਕੀਤਾ ਗਿਆ ਚਾਰਜ

ਸੋਨਾ ਵੇਚ ਕੇ ਕਮਾਏ ਮੁਨਾਫੇ ਨੂੰ ਵੀ ਕੀਤਾ ਗਿਆ ਜ਼ਬਤ ਟੋਰਾਂਟੋ/ਬਿਊਰੋ ਨਿਊਜ਼ : ਇੱਕ ਸਾਲ …