Breaking News
Home / ਜੀ.ਟੀ.ਏ. ਨਿਊਜ਼ / ਓਟੂਲ ਨੂੰ ਲੀਡਰਸ਼ਿਪ ਦਾ ਮੁਜ਼ਾਹਰਾ ਕਰਨ ਦੀ ਲੋੜ : ਸਾਬਕਾ ਪੀ ਐਮ ਮਲਰੋਨੀ

ਓਟੂਲ ਨੂੰ ਲੀਡਰਸ਼ਿਪ ਦਾ ਮੁਜ਼ਾਹਰਾ ਕਰਨ ਦੀ ਲੋੜ : ਸਾਬਕਾ ਪੀ ਐਮ ਮਲਰੋਨੀ

ਓਟਵਾ/ਬਿਊਰੋ ਨਿਊਜ਼ : ਸਾਬਕਾ ਪ੍ਰਧਾਨ ਮੰਤਰੀ ਤੇ ਕੰਸਰਵੇਟਿਵ ਆਗੂ ਬ੍ਰਾਇਨ ਮਲਰੋਨੀ ਨੇ ਆਖਿਆ ਕਿ ਕੰਸਰਵੇਟਿਵ ਆਗੂ ਐਰਿਨ ਓਟੂਲ ਨੂੰ ਲਾਜ਼ਮੀ ਵੈਕਸੀਨੇਸ਼ਨ ਦੀ ਸ਼ਰਤ ਮੰਨ ਕੇ ਲੀਡਰਸ਼ਿਪ ਦਾ ਮੁਜ਼ਾਹਰਾ ਕਰਨਾ ਚਾਹੀਦਾ ਹੈ।
ਮਲਰੋਨੀ ਨੇ ਆਖਿਆ ਕਿ ਜਿਹੜੇ ਕੰਸਰਵੇਟਿਵ ਐਮਪੀਜ ਵੈਕਸੀਨੇਸ਼ਨ ਨਹੀਂ ਕਰਵਾ ਰਹੇ ਓਟੂਲ ਨੂੰ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ। ਮਲਰੋਨੀ ਨੇ ਆਖਿਆ ਕਿ ਜੇ ਉਹ ਲੀਡਰ ਹੁੰਦੇ ਤਾਂ ਉਨ੍ਹਾਂ ਵੱਲੋਂ ਆਪਣੇ ਸਾਰੇ ਐਮਪੀਜ਼ ਨੂੰ ਕੋਵਿਡ-19 ਵੈਕਸੀਨ ਲਵਾਉਣ ਦੀ ਸ਼ਰਤ ਪਹਿਲ ਦੇ ਆਧਾਰ ਉੱਤੇ ਰੱਖੀ ਹੁੰਦੀ। ਉਨ੍ਹਾਂ ਆਖਿਆ ਕਿ ਇਹੋ ਲੀਡਰਸ਼ਿਪ ਹੁੰਦੀ ਹੈ। ਉਨ੍ਹਾਂ ਆਖਿਆ ਕਿ ਸੈਂਕੜੇ ਸਾਇੰਟਿਸਟ ਤੇ ਡਾਕਟਰ ਜਦੋਂ ਸਾਨੂੰ ਐਨੀ ਵੱਡੀ ਮਹਾਂਮਾਰੀ ਵਿੱਚ ਟੀਕਾਕਰਣ ਕਰਵਾਉਣ ਲਈ ਆਖ ਰਹੇ ਹਨ ਤਾਂ ਅਸੀਂ ਬਹਿਸ ਕਰਨ ਵਾਲੇ ਕੌਣ ਹੁੰਦੇ ਹਾਂ?
ਹਾਊਸ ਆਫ ਕਾਮਨਜ਼ ਵਿੱਚ ਲਾਜ਼ਮੀ ਵੈਕਸੀਨੇਸ਼ਨ ਵਾਲੀ ਸਰਤ ਰੱਖੇ ਜਾਣ ਤੋਂ ਬਾਅਦ ਕੰਸਰਵੇਟਿਵ ਪਾਰਟੀ ਦੇ ਕਈ ਆਗੂਆਂ ਦੇ ਟੀਕਾਕਰਣ ਦੀ ਸਥਿਤੀ ਸਪੱਸ਼ਟ ਕਰਨ ਤੋਂ ਓਟੂਲ ਨੇ ਇਨਕਾਰ ਕਰ ਦਿੱਤਾ ਸੀ। ਓਟੂਲ ਨੇ ਆਖਿਆ ਕਿ ਉਨ੍ਹਾਂ ਦੇ ਕਾਕਸ ਦੇ ਸਾਰੇ ਮੈਂਬਰ ਇਸ ਨਵੀਂ ਪਾਲਿਸੀ ਦਾ ਸਨਮਾਨ ਕਰਨਗੇ।
ਓਟੂਲ ਨੇ ਆਖਿਆ ਕਿ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਵੇਗਾ ਤਾਂ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਕੰਸਰਵੇਟਿਵ ਜਾਂ ਜਿਨ੍ਹਾਂ ਨੂੰ ਮੈਡੀਕਲ ਤੌਰ ਉੱਤੇ ਛੋਟ ਦਿੱਤੀ ਗਈ ਹੋਵੇਗੀ ਉਹ ਹੀ ਅਗਲੇ ਮਹੀਨੇ ਤੋਂ ਸ਼ੁਰੂ ਹੋਣ ਜਾ ਰਹੀ ਹਾਊਸ ਆਫ ਕਾਮਨਜ਼ ਦੀ ਕਾਰਵਾਈ ਵਿੱਚ ਇਨ ਪਰਸਨ ਹਿੱਸਾ ਲੈਣਗੇ।
ਦੂਜੇ ਪਾਸੇ ਲਿਬਰਲਾਂ, ਐਨਡੀਪੀ ਤੇ ਬਲਾਕ ਕਿਊਬਿਕੁਆ ਦੇ ਸਾਰੇ ਐਮਪੀਜ਼ ਵੱਲੋਂ ਬੋਰਡ ਆਫ ਇੰਟਰਨਲ ਇਕੌਨਮੀ ਵੱਲੋਂ ਜਾਰੀ ਕੀਤੀ ਗਈ ਲਾਜ਼ਮੀ ਵੈਕਸੀਨੇਸ਼ਨ ਦੀ ਨੀਤੀ ਦਾ ਸਮਰਥਨ ਕੀਤਾ ਜਾ ਰਿਹਾ ਹੈ।

 

Check Also

ਫਲਸਤੀਨ ਨੂੰ ਅਜ਼ਾਦ ਦੇਸ਼ ਦਾ ਦਰਜਾ ਦਿਵਾਉਣ ਲਈ ਐਨਡੀਪੀ ਵੱਲੋਂ ਲਿਆਂਦਾ ਮਤਾ ਪਾਰਲੀਮੈਂਟ ‘ਚ ਪਾਸ

ਓਟਵਾ/ਬਿਊਰੋ ਨਿਊਜ਼ : ਫਲਸਤੀਨ ਨੂੰ ਅਜ਼ਾਦ ਦੇਸ ਦਾ ਦਰਜਾ ਦੇਣ ਲਈ ਐਨਡੀਪੀ ਵੱਲੋਂ ਲਿਆਂਦਾ ਗਿਆ …