13.7 C
Toronto
Sunday, September 21, 2025
spot_img
Homeਜੀ.ਟੀ.ਏ. ਨਿਊਜ਼ਛੁੱਟੀਆਂ ਤੋਂ ਪਹਿਲਾਂ ਵਧੇਰੇ ਸਟਾਫ ਹਾਇਰ ਕਰ ਰਹੀ ਹੈ ਕੈਨੇਡਾ ਪੋਸਟ

ਛੁੱਟੀਆਂ ਤੋਂ ਪਹਿਲਾਂ ਵਧੇਰੇ ਸਟਾਫ ਹਾਇਰ ਕਰ ਰਹੀ ਹੈ ਕੈਨੇਡਾ ਪੋਸਟ

ਓਟਵਾ/ਬਿਊਰੋ ਨਿਊਜ਼ : ਆਉਣ ਵਾਲੇ ਹਫਤਿਆਂ ਵਿੱਚ ਕਈ ਮਿਲੀਅਨ ਪਾਰਸਲਜ਼ ਨੂੰ ਸਮੇਂ ਸਿਰ ਥਾਂ ਟਿਕਾਣੇ ਪਹੁੰਚਾਉਣ ਲਈ ਕੈਨੇਡਾ ਪੋਸਟ ਵੱਲੋਂ ਹੋਰ ਸਟਾਫ ਹਾਇਰ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਸਾਲ ਇਸ ਪੋਸਟਲ ਏਜੰਸੀ ਵੱਲੋਂ ਕ੍ਰਿਸਮਸ ਤੋਂ ਦੋ ਹਫਤੇ ਪਹਿਲਾਂ 20 ਮਿਲੀਅਨ ਪੈਕੇਜਿਜ ਇਸ ਪੋਸਟਲ ਏਜੰਸੀ ਵੱਲੋਂ ਡਲਿਵਰ ਕੀਤੇ ਗਏ ਤੇ 21 ਦਸੰਬਰ ਨੂੰ ਹੀ ਸਿਰਫ 2.4 ਮਿਲੀਅਨ ਪੈਕੇਜ ਵੰਡੇ ਗਏ। ਮਹਾਂਮਾਰੀ ਕਾਰਨ ਆਨਲਾਈਨ ਸੌਪਿੰਗ ਵਿੱਚ ਵਾਧਾ ਹੋਣ ਕਾਰਨ ਏਜੰਸੀ ਇਸ ਸਾਲ ਵੀ ਪਾਰਸਲਜ ਵਿੱਚ ਭਾਰੀ ਵਾਧਾ ਹੋਣ ਦੀ ਉਮੀਦ ਕਰ ਰਹੀ ਹੈ। ਤੁਹਾਡੇ ਪਾਰਸਲ ਨੂੰ ਸਹੀ ਸਲਾਮਤ ਤੇ ਸਮੇਂ ਸਿਰ ਮੰਜਿਲ ਉੱਤੇ ਪਹੁੰਚਾਉਣ ਲਈ ਕੰਪਨੀ ਵੱਲੋਂ ਇਹ ਸਲਾਹ ਦਿੱਤੀ ਜਾ ਰਹੀ ਹੈ ਕਿ ਆਪਣੀਆਂ ਆਈਟਮਜ ਨਿਰਧਾਰਤ ਡੈੱਡਲਾਈਨ ਉੱਤੇ ਹੀ ਪਹੁੰਚਾਈਆਂ ਜਾਣ, ਜੋ ਕਿ 9 ਦਸੰਬਰ ਹੈ। ਇਸ ਲਈ ਕੈਨੇਡਾ ਪੋਸਟ ਵੱਲੋਂ ਹਜਾਰਾਂ ਦੀ ਗਿਣਤੀ ਵਿੱਚ ਵਰਕਰਜ ਨੂੰ ਹਾਇਰ ਕੀਤਾ ਜਾ ਰਿਹਾ ਹੈ।

 

RELATED ARTICLES
POPULAR POSTS