ਹਮਾਸ ਨਾਲ ਜੰਗ ਸ਼ੁਰੂ ਹੋਣ ਤੋਂ ਕੁੱਝ ਸਮਾਂ ਬਾਅਦ ਤੋਂ ਹੀ ਲਾਪਤਾ ਸੀ ਵਿਵੈਨ ਸਿਲਵਰ
ਵੈਨਕੂਵਰ : ਕਈ ਸਾਲਾਂ ਤੋਂ ਇਜ਼ਰਾਈਲ ‘ਚ ਸ਼ਾਂਤੀ ਦੂਤ ਵਜੋਂ ਵਿਚਰ ਰਹੀ ਕੈਨੇਡੀਅਨ ਨਾਗਰਿਕ ਵਿਵੈਨ ਸਿਲਵਰ (74) ਦੀ ਮੌਤ ਹੋ ਗਈ ਹੈ। ਉਸ ਦੇ ਪੁੱਤਰ ਚੈਨ ਜੈਜ਼ਨ ਨੇ ਇਸਦੀ ਪੁਸ਼ਟੀ ਕੀਤੀ। ਇਜ਼ਰਾਈਲ ਤੇ ਹਮਾਸ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਕੁਝ ਦਿਨ ਬਾਅਦ ਹੀ ਉਹ ਲਾਪਤਾ ਹੋ ਗਈ ਸੀ। ਚੈਨ ਨੇ ਦੱਸਿਆ ਕਿ ਇਜ਼ਰਾਈਲ ਸਰਕਾਰ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਵਿਵੈਨ ਸਿਲਵਰ ਦੇ ਕੁਝ ਅੰਗ ਉਸ ਦੀ ਰਿਹਾਇਸ਼ ਤੋਂ ਮਿਲੇ ਹਨ, ਜਿਸ ਤੋਂ ਲੱਗਦਾ ਹੈ ਕਿ ਉਹ ਹਮਲਿਆਂ ਦੇ ਪਹਿਲੇ ਦਿਨਾਂ ‘ਚ ਹੀ ਮਾਰੀ ਗਈ ਹੋਵੇਗੀ।
ਉਸਦੇ ਪੁੱਤਰ ਨੇ ਕੁੱਝ ਦਿਨ ਪਹਿਲਾਂ ਦੱਸਿਆ ਸੀ ਕਿ ਉਸ ਦੀ ਮਾਤਾ 1974 ਤੋਂ ਇਜ਼ਰਾਈਲ ਤੇ ਫਲਸਤੀਨੀਆਂ ਵਿਚਾਲੇ ਸ਼ਾਂਤੀ-ਦੂਤ ਵਜੋਂ ਵਿਚਰ ਰਹੀ ਸੀ। ਕੈਨੇਡਾ ‘ਚ ਇਜ਼ਰਾਈਲ ਦੇ ਕੌਂਸਲੇਟ ਜਨਰਲ ਇਦਿਤ ਸ਼ਮੀਰ ਨੇ ਐਕਸ ‘ਤੇ ਉਸ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨੇਡਾ ਦੇ ਆਲਮੀ ਮਾਮਲਿਆਂ ਬਾਰੇ ਵਿਭਾਗ ਨੇ ਉਸਦੀ ਮੌਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ। ਇਸੇ ਤਰ੍ਹਾਂ ਐੱਨਡੀਪੀ ਆਗੂ ਜਗਮੀਤ ਸਿੰਘ ਨੇ ਸੰਸਦ ਵਿਚ ਉਸ ਦੀ ਮੌਤ ‘ਤੇ ਸ਼ੋਕ ਮਤਾ ਪੇਸ਼ ਕੀਤਾ, ਜਿਸ ਨੂੰ ਸਾਰਿਆਂ ਵੱਲੋਂ ਹਮਾਇਤ ਦਿੱਤੀ ਗਈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …