18.6 C
Toronto
Thursday, September 24, 2026
spot_img
Homeਭਾਰਤਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ

ਦੀਵਾਲੀ ਮੌਕੇ ਦਿੱਲੀ ਬਣਿਆ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰਪਟਾਕਿਆਂ ਕਾਰਨ ਪ੍ਰਦੂਸ਼ਣ ਦਾ ਪੱਧਰ ਵਧਿਆ; ਮੁੰਬਈ ਪੰਜਵੇਂ ਅਤੇ ਕੋਲਕਾਤਾ ਛੇਵੇਂ ਸਥਾਨ ‘ਤੇ ਰਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਦੀਵਾਲੀ ਤੋਂ ਅਗਲੇ ਦਿਨ ਨਵੀਂ ਦਿੱਲੀ ਨੂੰ ਦੁਨੀਆ ਦੇ ਸਭ ਤੋਂ ਦੂਸ਼ਿਤ ਸ਼ਹਿਰਾਂ ਵਿੱਚ ਦਰਜ ਕੀਤਾ ਗਿਆ। ਸਵਿਸ ਗਰੁੱਪ ਆਈਕਿਊ ਏਅਰ ਅਨੁਸਾਰ ਮੁੰਬਈ ਪੰਜਵੇਂ ਅਤੇ ਕੋਲਕਾਤਾ ਛੇਵੇਂ ਸਥਾਨ ‘ਤੇ ਰਹੇ।
ਦਿੱਲੀ ਵਿੱਚ ਬੀਤੇਂ ਦਿਨੀਂ ਮੀਂਹ ਕਰਕੇ ਹਵਾ ਪ੍ਰਦੂਸ਼ਣ ਤੋਂ ਕੁੱਝ ਰਾਹਤ ਮਿਲੀ ਸੀ ਪਰ ਐਤਵਾਰ ਰਾਤ ਦੀਵਾਲੀ ਮੌਕੇ ਪਾਬੰਦੀ ਦੇ ਬਾਵਜੂਦ ਚਲਾਏ ਗਏ ਪਟਾਕਿਆਂ ਕਾਰਨ ਹਵਾ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਵਧ ਗਿਆ ਸੀ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ ਦੀਵਾਲੀ ਤੋਂ ਅਗਲੇ ਦਿਨ ਦੇਸ਼ ਭਰ ਦੇ ਸ਼ਹਿਰਾਂ ਵਿੱਚ ਹਵਾ ਪ੍ਰਦੂਸ਼ਣ ਦੇ ਪੱਧਰ ਵਿੱਚ ਤੇਜ਼ੀ ਨਾਲ ਵਾਧਾ ਨਜ਼ਰ ਆਇਆ।
ਜਾਣਕਾਰੀ ਅਨੁਸਾਰ ਉੱਤਰ ਪ੍ਰਦੇਸ਼ ਦੇ ਬਾਗਪਤ ਵਿੱਚ ਏਕਿਊਆਈ 385, ਹਰਿਆਣਾ ਦੇ ਕੈਥਲ ਵਿੱਚ 361, ਰਾਜਸਥਾਨ ਦੇ ਭਰਤਪੁਰ ਵਿੱਚ 380 ਅਤੇ ਉੜੀਸਾ ਦੇ ਭੁਵਨੇਸ਼ਵਰ ਅਤੇ ਕੱਟਕ ਵਿੱਚ ਕ੍ਰਮਵਾਰ 260 ਅਤੇ 380 ਰਿਹਾ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀਪੀਸੀਸੀ) ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦੀਵਾਲੀ ਵਾਲੇ ਦਿਨ ਕੌਮੀ ਰਾਜਧਾਨੀ ਵਿੱਚ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਪੀਐੱਮ2.5 ਅਤੇ ਪੀਐਮ10 ਦੇ ਪੱਧਰ ਵਿੱਚ ਪਿਛਲੇ ਸਾਲ ਦੀਵਾਲੀ ਵਾਲੇ ਦਿਨ ਦੇ ਮੁਕਾਬਲੇ ਕ੍ਰਮਵਾਰ 45 ਅਤੇ 33 ਫੀਸਦ ਦਾ ਵਾਧਾ ਹੋਇਆ ਹੈ। ਕੌਮੀ ਰਾਜਧਾਨੀ ਵਿੱਚ ਸਾਰੇ ਹਵਾ ਗੁਣਵੱਤਾ ਨਿਗਰਾਨੀ ਕੇਂਦਰਾਂ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਦੀਵਾਲੀ ‘ਤੇ ਪ੍ਰਦੂਸ਼ਣ ਦੇ ਪੱਧਰ ‘ਚ ਵਾਧਾ ਦਰਜ ਕੀਤਾ ਹੈ।
ਪ੍ਰਦੂਸ਼ਣ ਦੇ ਮੁੱਦੇ ‘ਤੇ ‘ਆਪ’ ਅਤੇ ਭਾਜਪਾ ਮੁੜ ਆਹਮੋ-ਸਾਹਮਣੇ ਹੋ ਗਏ ਹਨ। ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਆਰੋਪ ਲਾਇਆ ਕਿ ਭਾਜਪਾ ਨੇ ਲੋਕਾਂ ਨੂੰ ਦੀਵਾਲੀ ‘ਤੇ ਆਤਿਸ਼ਬਾਜ਼ੀ ਚਲਾਉਣ ਲਈ ਉਕਸਾਇਆ, ਜਿਸ ਨਾਲ ਕੌਮੀ ਰਾਜਧਾਨੀ ਦੇ ਏਕਿਊਆਈ ਵਿੱਚ ਰਾਤੋ-ਰਾਤ ਵਾਧਾ ਹੋ ਗਿਆ।
ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਆਤਿਸ਼ਬਾਜ਼ੀ ਲਈ ਪਟਾਕੇ ਯੂਪੀ ਅਤੇ ਹਰਿਆਣਾ ਤੋਂ ਲਿਆਂਦੇ ਗਏ ਸਨ। ਉਧਰ ਭਾਜਪਾ ਆਗੂ ਹਰੀਸ਼ ਖੁਰਾਣਾ ਨੇ ਆਰੋਪ ਲਾਇਆ ਕਿ ‘ਆਪ’ ਪੰਜਾਬ ਵਿੱਚ ਪਰਾਲੀ ਸਾੜਨ ਦੇ ਮੁੱਦੇ ਨਾਲ ਨਜਿੱਠਣ ਲਈ ਨਾਕਾਮ ਰਹੀ ਹੈ ਅਤੇ ਇਸ ਅਸਫਲਤਾ ਨੂੰ ਲੁਕਾਉਣ ਲਈ ਉਹ ਭਾਜਪਾ ‘ਤੇ ਆਰੋਪ ਲਗਾ ਰਹੀ ਹੈ।

 

RELATED ARTICLES
POPULAR POSTS