Breaking News
Home / ਕੈਨੇਡਾ / Front / ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ’ਚ ਏਮਸ ਦਾ ਕੀਤਾ ਉਦਘਾਟਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੰਮੂ ’ਚ ਏਮਸ ਦਾ ਕੀਤਾ ਉਦਘਾਟਨ

ਕਿਹਾ : ਜੰਮੂ-ਕਸ਼ਮੀਰ ’ਚੋਂ ਪਹਿਲਾਂ ਆਉਂਦੀਆਂ ਸਨ ਅੱਤਵਾਦ ਦੀਆਂ ਖ਼ਬਰਾਂ, ਹੁਣ ਹੋ ਰਿਹਾ ਹੈ ਵਿਕਾਸ


ਸ੍ਰੀਨਗਰ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਜੰਮੂ ’ਚ ਏਮਸ ਦਾ ਉਦਘਾਟਨ ਕੀਤਾ। ਇਸ ਦੀ ਖਾਸ ਗੱਲ ਇਹ ਹੈ ਕਿ 2019 ’ਚ ਇਸ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਮੋਦੀ ਵੱਲੋਂ ਹੀ ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਜੰਮੂ ’ਚ ਲਗਭਗ 32 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਿਆ ਗਿਆ। ਉਥੇ ਹੀ ਪ੍ਰਧਾਨ ਮੰਤਰੀ ਨੇ ਜੰਮੂ ਏਅਰਪੋਰਟ ਦੇ ਨਵੇਂ ਟਰਮੀਨਲ ਭਵਨ ਅਤੇ ‘ਕਾਮਨ ਯੂਜਰ ਫੈਸੀਲਿਟੀ’ ਪੈਟਰੋਲੀਅਮ ਡਿਪੂ ਦਾ ਨੀਂਹ ਪੱਥਰ ਵੀ ਰੱਖਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ’ਚ ਕਿਹਾ ਕਿ ਪਹਿਲਾਂ ਜੰਮੂ-ਕਸ਼ਮੀਰ ਤੋਂ ਅੱਤਵਾਦ ਦੀਆਂ ਅਵਾਜ਼ਾਂ ਆਉਂਦੀਆਂ ਸਨ ਪ੍ਰੰਤੂ ਹੁਣ ਇਥੇ ਹਰ ਸੈਕਟਰ ’ਚ ਵਿਕਾਸ ਹੋ ਰਿਹਾ ਹੈ ਸੂਬੇ ’ਚ ਹੁਣ 12 ਮੈਡੀਕਲ ਕਾਲਜ ਵੀ ਹਨ। ਘਾਟੀ ਹੁਣ ਟਰੇਨ ਨਾਲ ਜੁੜ ਚੁੱਕੀ ਅਤੇ ਜੰਮੂ-ਕਸ਼ਮੀਰ ਦੇਸ਼ ਦਾ ਅਜਿਹਾ ਸੂਬਾ ਹੈ ਜਿੱਥੇ ਦੋ ਏਮਸ ਬਣ ਰਹੇ ਹਨ। ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1748 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੀ ਵੰਡੇ। ਜੰਮੂ-ਕਸ਼ਮੀਰ ਪਹੁੰਚਣ ’ਤੇ ਸੂਬੇ ਦੇ ਰਾਜਪਾਲ ਮਨੋਜ ਸਿਨਹਾ ਅਤੇ ਹੋਰ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ।

Check Also

ਸੰਸਦ ਮੈਂਬਰ ਰਾਜਾ ਵੜਿੰਗ ਨੇ ਲੋਕ ਸਭਾ ’ਚ ਉਠਾਇਆ ਨਸ਼ਿਆਂ ਦਾ ਮੁੱਦਾ

ਕਿਹਾ : ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ’ਚ ਵਧਿਆ ਨਸ਼ਾ ਨਵੀਂ ਦਿੱਲੀ/ਬਿਊਰੋ ਨਿਊਜ਼ : ਪੰਜਾਬ …