13.1 C
Toronto
Wednesday, October 15, 2025
spot_img
HomeਕੈਨੇਡਾFrontਭਾਜਪਾ ਸਾਂਸਦ ਹੰਸ ਰਾਜ ਹੰਸ ’ਤੇ ਲੱਗੇ ਧੋਖਾਧੜੀ ਦੇ ਆਰੋਪ

ਭਾਜਪਾ ਸਾਂਸਦ ਹੰਸ ਰਾਜ ਹੰਸ ’ਤੇ ਲੱਗੇ ਧੋਖਾਧੜੀ ਦੇ ਆਰੋਪ

ਲਾਲ ਬਾਦਸ਼ਾਹ ਦਰਗਾਹ ਦੇ ਸੇਵਾਦਾਰ ਨੇ ਜਲੰਧਰ ਪੁਲਿਸ ਨੂੰ ਦਿੱਤੀ ਸ਼ਿਕਾਇਤ


ਜਲੰਧਰ/ਬਿਊਰੋ ਨਿਊਜ਼ : ਦਿੱਲੀ ਪੱਛਮੀ ਤੋ ਭਾਜਪਾ ਦੇ ਸੰਸਦ ਮੈਂਬਰ ਅਤੇ ਜਲੰਧਰ ਜ਼ਿਲ੍ਹੇ ਦੇ ਨਕੋਦਰ ਸਥਿਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ ਗੱਦੀਨਸ਼ੀਨ ਹੰਸ ਰਾਜ ਹੰਸ ਅਤੇ ਵਿਧਾਇਕ ਇੰਦਰਜੀਤ ਕੌਰ ’ਤੇ ਧਾਂਦਲੀ ਦੇ ਆਰੋਪ ਲੱਗੇ ਹਨ। ਇਹ ਆਰੋਪ ਡੇਰਾ ਬਾਬਾ ਅਲਮਸਤ ਬਾਪੂ ਲਾਲ ਬਾਦਸ਼ਾਹ ਦਰਗਾਹ ਦੇ 20 ਸਾਲ ਪੁਰਾਣੇ ਸੇਵਾਦਾਰ ਕੁੰਦਨ ਸਾਈਂ ਵੱਲੋਂ ਲਗਾਏ ਗਏ ਹਨ। ਉਨ੍ਹਾਂ ਕਿਹਾ ਕਿ ਹੰਸ ਰਾਜ ਹੰਸ ਨੇ ਕਮੇਟੀ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਹੈ। ਕੁੰਦਨ ਸਾਈਂ ਨੇ ਆਰੋਪ ਲਗਾਏ ਕਿ ਕੁੱਝ ਲੋਕ ਖੁਦ ਹੀ ਕਮੇਟੀ ਦੀ ਮੈਂਬਰ ਬਣ ਗਏ ਹਨ ਅਤੇ ਉਨ੍ਹਾਂ ਵੱਲੋਂ ਆਪਣੀ ਮਰਜ਼ੀ ਨਾਲ ਦਰਗਾਹ ’ਚ ਅਲੱਗ-ਅਲੱਗ ਤਰੀਕਿਆਂ ਨਾਲ ਧੋਖਾਧੜੀ ਕੀਤੀ ਜਾ ਰਹੀ ਹੈ। ਜਦੋਂ ਇਸ ਸਬੰਧੀ ਹੰਸ ਰਾਜ ਹੰਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਦਾ ਫੋਨ ਬੰਦ ਮਿਲਿਆ। ਉਧਰ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ’ਤੇ ਲਗਾਏ ਗਏ ਸਾਰੇ ਆਰੋਪ ਝੂਠੇ ਹਨ। ਉਨ੍ਹਾਂ ਕਿਹਾ ਕਿ ਮੈਂ ਦਰਗਾਹ ’ਚ ਮੱਥਾ ਟੇਕਣ ਜਾਂਦੀ ਹਾਂ ਤਾਂ ਮੈਂ ਉਥੋਂ ਪ੍ਰਸ਼ਾਦ ਲੈ ਕੇ ਜ਼ਰੂਰ ਖਾਧਾ ਹੈ। ਮੈਂ ਦਰਗਾਹ ਨੂੰ ਕੁੱਝ ਦੇ ਜ਼ਰੂਰ ਸਕਦੀ ਹਾਂ ਪ੍ਰੰਤੂ ਉਥੋਂ ਕੁੱਝ ਲੈਣ ਦਾ ਮੈਨੂੰ ਕੋਈ ਅਧਿਕਾਰ ਨਹੀਂ ਅਤੇ ਮੈਂ ਦਰਗਾਹ ਤੋਂ ਕਦੇ ਇਕ ਪੈਸਾ ਵੀ ਨਹੀਂ ਲਿਆ।

RELATED ARTICLES
POPULAR POSTS