Breaking News
Home / ਭਾਰਤ / ਮਾਨਹਾਨੀ ਕੇਸ ‘ਚ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂ ਕੋਲੋਂ ਲਿਖਤੀ ਮੁਆਫੀ ਮੰਗੀ

ਮਾਨਹਾਨੀ ਕੇਸ ‘ਚ ਅਰਵਿੰਦ ਕੇਜਰੀਵਾਲ ਨੇ ਭਾਜਪਾ ਆਗੂ ਕੋਲੋਂ ਲਿਖਤੀ ਮੁਆਫੀ ਮੰਗੀ

ਭਾਜਪਾ ਆਗੂ ਅਵਤਾਰ ਸਿੰਘ ਭੜਾਨਾ ਨੇ ਕੀਤਾ ਸੀ ਮਾਨਹਾਨੀ ਕੇਸ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹਰਿਆਣਾ ਦੇ ਭਾਜਪਾ ਆਗੂ ਅਤੇ ਸਾਬਕਾ ਸੰਸਦ ਮੈਂਬਰ ਅਵਤਾਰ ਸਿੰਘ ਭੜਾਨਾ ਕੋਲੋਂ ਮਾਨਹਾਨੀ ਨਾਲ ਜੁੜੇ ਇਕ ਕੇਸ ਵਿਚ ਲਿਖਤੀ ਮੁਆਫੀ ਮੰਗ ਲਈ ਹੈ। ਭਾਜਪਾ ਆਗੂ ਨੇ ਪਟਿਆਲਾ ਹਾਊਸ ਅਦਾਲਤ ਵਿਚ ਕੇਜਰੀਵਾਲ ਖਿਲਾਫ ਮਾਨਹਾਨੀ ਦਾ ਮੁਕੱਦਮਾ ਦਾਇਰ ਕਰਕੇ ਇਕ ਕਰੋੜ ਰੁਪਏ ਹਰਜਾਨੇ ਦੀ ਮੰਗ ਕੀਤੀ ਸੀ। ਕੇਜਰੀਵਾਲ ਨੇ ਲਿਖਤੀ ਮੁਆਫੀ ਮੰਗਦੇ ਹੋਏ ਕਿਹਾ ਕਿ ਇਕ ਸਹਿਯੋਗੀ ਦੇ ਪਿੱਛੇ ਲੱਗ ਕੇ ਉਹਨਾਂ ਭੜਾਨਾ ‘ਤੇ ਦੋਸ਼ ਲਗਾਏ ਸਨ।
ਚੇਤੇ ਰਹੇ ਕਿ ਅਵਤਾਰ ਸਿੰਘ ਭੜਾਨਾ ਦਾ ਦੋਸ਼ ਹੈ ਕਿ ਕੇਜਰੀਵਾਲ ਨੇ ਉਹਨਾਂ ਦੇ ਸਬੰਧ ਵਿਚ 31 ਜਨਵਰੀ 2014 ਨੂੰ ਅਪਮਾਨਜਨਕ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਭੜਾਨਾ ਦੇਸ਼ ਦੇ ਸਭ ਤੋਂ ਭ੍ਰਿਸ਼ਟ ਵਿਅਕਤੀਆਂ ਵਿਚੋਂ ਇਕ ਹਨ। ਕੇਜਰੀਵਾਲ ਦੇ ਅਜਿਹੇ ਬਿਆਨ ਨਾਲ ਉਨ੍ਹਾਂ ਦੀ ਛਵੀ ਖਰਾਬ ਹੋਈ ਸੀ।

Check Also

ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਝੀਂਡਾ ਨੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨ ਦਾ ਕੀਤਾ ਵਾਅਦਾ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ …