-13.4 C
Toronto
Friday, January 23, 2026
spot_img
Homeਪੰਜਾਬਲੰਗਾਹ ਤੇ ਸੇਖਵਾਂ ਸਮੇਤ ਕਈ ਵਿਅਕਤੀਆਂ 'ਤੇ ਪਰਚਾ ਦਰਜ

ਲੰਗਾਹ ਤੇ ਸੇਖਵਾਂ ਸਮੇਤ ਕਈ ਵਿਅਕਤੀਆਂ ‘ਤੇ ਪਰਚਾ ਦਰਜ

ਛੋਟਾ ਘੱਲੂਘਾਰਾ ਸਾਹਿਬ ਵਿਖੇ ਹੋਈ ਧੱਕਾਮੁੱਕੀ ਦਾ ਮਾਮਲਾ
ਬਟਾਲਾ/ਬਿਊਰੋ ਨਿਊਜ਼
ਗੁਰਦਾਸਪੁਰ ਦੇ ਕਸਬਾ ਕਾਹਨੂੂੰਵਾਨ ਦੇ ਇਤਿਹਾਸਕ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਵਿਖੇ ਪਿਛਲੇ ਦਿਨ ਸਿੱਖ ਸੰਗਤ ਦੇ ਜਥਿਆਂ ਤੇ ਪੁਲਿਸ ਵਿਚਕਾਰ ਧੱਕਾ ਮੁੱਕਾ ਹੋ ਗਈ ਸੀ।
ਸਿੱਖ ਸੰਗਤ ਦੇ ਜਥਿਆਂ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸੁੱਚਾ ਸਿੰਘ ਛੋਟੇਪੁਰ ਅਤੇ ਸੇਵਾ ਸਿੰਘ ਸੇਖਵਾਂ ਵੀ ਸ਼ਾਮਲ ਸਨ। ਇਸ ਖਿੱਚੋਤਾਣ ਅਤੇ ਧੱਕਾਮੁੱਕੀ ਕਰਕੇ 27 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਜਿਸ ਵਿਚ ਮੁੱਖ ਤੌਰ ‘ਤੇ ਸੁੱਚਾ ਸਿੰਘ ਲੰਗਾਹ, ਸੇਵਾ ਸਿੰਘ ਸੇਖਵਾਂ, ਕੰਵਲਪ੍ਰੀਤ ਸਿੰਘ ਕਾਕੀ, ਸੁਖਬੀਰ ਸਿੰਘ ਵਾਹਲਾ ਅਤੇ ਪਰਮਵੀਰ ਸਿੰਘ ਲਾਡੀ ਦੇ ਨਾਂਅ ਸ਼ਾਮਿਲ ਹਨ। ਪੁਲਿਸ ਵੱਲੋਂ ਧਾਰਾ 448, 511, 454, 427, 188, 506, 148 ਤੇ 149 ਤਹਿਤ ਮਾਮਲਾ ਦਰਜ ਕੀਤਾ ਗਿਆ।

RELATED ARTICLES
POPULAR POSTS