ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਕਸਿਆ ਤੰਜ August 29, 2023 ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਕਸਿਆ ਤੰਜ ਕਿਹਾ : ਵੀਆਈਪੀ ਕਲਚਰ ਖਿਲਾਫ਼ ਬੋਲਣ ਵਾਲੇ ਭਗਵੰਤ ਮਾਨ ਹੁਣ ਨਿੱਤ ਹੈਲੀਕਾਪਟਰ ਦੀ ਕਰਦੇ ਨੇ ਸੈਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀਆਈਪੀ ਕਲਚਰ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਤੰਜ ਕਸਿਆ ਹੈ। ਖਹਿਰਾ ਨੇ ਟਵਿੱਟਰ ’ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ ਕਿ ਸ਼ਾਇਦ ਇਹੀ ਬਦਲਾਅ ਹੈ। ਇਸ ਵੀਡੀਓ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਸਖਤ ਸੁਰੱਖਿਆ ’ਚ ਵੀਆਈਪੀ ਬਣ ਕੇ ਵੱਡੀ ਗੱਡੀ ’ਚ ਆਉਣਾ, ਉਨ੍ਹਾਂ ਦਾ ਬਹੁਤ ਵੱਡਾ ਕਾਫ਼ਲਾ ਅਤੇ ਹੈਲੀਕਾਪਟਰ ਦੀ ਸੈਰ ਕਰਨ ਤੋਂ ਇਲਾਵਾ ਨੀਂਹ ਪੱਥਰ ਰੱਖਣ ਦਾ ਦਿ੍ਰਸ਼ ਵੀ ਦਿਖਾਇਆ ਗਿਆ ਹੈ। ਖਹਿਰਾ ਨੇ ਇਸ ਵੀਡੀਓ ’ਚ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਨੂੰ ਵੀ ਜੋੜਿਆ ਹੈ, ਜਿਸ ’ਚ ਉਨ੍ਹਾਂ ਪੰਜਾਬ ਦੇ ਸਾਬਕਾ ਉਪ ਮੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਤੰਜ ਕਸਿਆ ਸੀ। ਇਸ ’ਚ ਮਾਨ ਬੋਲ ਰਹੇ ਹਨ ਕਿ ਅੰਕੜਿਆਂ ਅਨੁਸਾਰ ਜਦੋਂ ਸੁਖਬੀਰ ਬਾਦਲ ਜਦੋਂ ਪੰਜਾਬ ’ਚ ਇਕ ਕਿਲੋਮੀਟਰ ਚਲਦੇ ਹਨ ਤਾਂ ਡੇਢ ਲੱਖ ਰੁਪਏ ਖਰਚ ਆਉਂਦਾ ਹੈ। ਜਦੋਂ ਸੁਖਬੀਰ ਬਾਦਲ ਮਲੋਟ ’ਚ 50 ਲੱਖ ਰੁਪਏ ਨਾਲ ਬਣੀ ਗਲੀ ਦਾ ਉਦਘਾਟਨ ਕਰਕੇ ਵਾਪਸ ਚੰਡੀਗੜ੍ਹ ਆਉਂਦੇ ਹਨ ਤਾਂ 3 ਕਰੋੜ ਰੁਪਏ ਖਰਚ ਆ ਜਾਂਦਾ ਹੈ। ਪ੍ਰੰਤੂ ਵੀਆਈਪੀ ਕਲਚਰ ਨੂੰ ਖਤਮ ਕਰਨ ਦੇ ਦਾਅਵੇ ਕਰਨ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੇ ਕਾਫ਼ਲੇ ’ਚ ਵੀ ਹੁਣ 40-42 ਗੱਡੀਆਂ ਸ਼ਾਮਲ ਹੁੰਦੀਆਂ ਹਨ ਅਤੇ ਉਹ ਆਏ ਦਿਨ ਹੈਲੀਕਾਪਟਰ ਦੀ ਸੈਰ ਵੀ ਕਰਦੇ ਹਨ ਅਤੇ ਇਹ ਸਾਰਾ ਖਰਚਾ ਵੀ ਪੰਜਾਬ ਦੇ ਖ਼ਜ਼ਾਨੇ ’ਤੇ ਹੀ ਪੈਂਦਾ ਹੈ। ਖਹਿਰਾ ਨੇ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦਾ ਹਰ ਮੰਤਰੀ ਅਤੇ ਵਿਧਾਇਕ ਖਾਸ ਆਦਮੀ ਬਣ ਕੇ ਘੁੰਮ ਰਿਹਾ ਹੈ। 2023-08-29 Parvasi Chandigarh Share Facebook Twitter Google + Stumbleupon LinkedIn Pinterest