11.5 C
Toronto
Sunday, October 11, 2026
spot_img
Homeਪੰਜਾਬਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ...

ਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ ਲਿਆਂਦੀ ਸਾਹਮਣੇ

ਯੂਨਾਈਟਿਡ ਅਕਾਲੀ ਦਲ ਨੇ ਬਹਿਬਲ  ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ ਲਿਆਂਦੀ ਸਾਹਮਣੇਦੋਸ਼ੀਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ
ਬਠਿੰਡਾ/ਬਿਊਰੋ ਨਿਊਜ਼
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਫੁਟੇਜ਼ ਸਾਹਮਣੇ ਆਈ ਹੈ। ਇਹ ਫੁਟੇਜ਼ ਕਈ ਕੁਝ ਬਿਆਨ ਕਰ ਰਹੀ ਹੈ। ਯੂਨਾਈਟਿਡ ਅਕਾਲੀ ਦਲ ਨੇ ਬਹਿਬਲ ਕਲਾਂ ਗੋਲੀ ਕਾਂਡ ਦੀ ਵੀਡੀਓ ਜਾਰੀ ਕਰਕੇ ਕਈ ਸਵਾਲ ਉਠਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਸਾਬਕਾ ਡੀਜੀਪੀ ਤੇ ਪੁਲਿਸ ‘ਤੇ ਬਿਨਾਂ ਵਜ੍ਹਾ ਗੋਲੀ ਚਲਾਉਣ ਦੇ ਇਲਜ਼ਾਮ ਲਾਏ ਹਨ। ਉਨ੍ਹਾਂ ਨੇ ਪੁਲਿਸ ‘ਤੇ ਖੁਦ ਅੱਗ ਭੜਕਾਉਣ ਦੇ ਇਲਜ਼ਾਮ ਵੀ ਲਾਏ ਹਨ। ਯੂਨਾਈਟਿਡ ਅਕਾਲੀ ਦਲ ਨੇ ਕਿਹਾ ਹੈ ਕਿ ਵੀਡੀਓ ਵਿਚ ਚੱਲੀਆਂ ਗੋਲੀਆਂ ਦੇ ਖਾਲੀ ਖੋਲ੍ਹ ਵੀ ਦਿੱਸਦੇ ਹਨ। ਪੁਲਿਸ ਇਨ੍ਹਾਂ ਖੋਲ੍ਹਾਂ ਇਕੱਠੇ ਕਰਦੀ ਵੀ ਦਿਖਾਈ ਦੇ ਰਹੀ ਹੈ।
ਬਹਿਬਲ ਕਲਾਂ ਗੋਲੀ ਕਾਂਡ ਦੀ ਸੀਸੀਟੀਵੀ ਵੀਡੀਓ ਦਿਖਾਉਦਿਆਂ ਯੂਨਾਈਟਿਡ ਅਕਾਲੀ ਦਲ ਨੇ ਨਵੇਂ ਖੁਲਾਸੇ ਕੀਤੇ ਹਨ। ਪਾਰਟੀ ਦੇ ਜਨਰਲ ਸਕੱਤਰ ਨੇ ਸਿੱਖ ਆਗੂਆਂ ਦੀ ਹਾਜ਼ਰੀ ਵਿਚ ਵੀਡੀਓ ਜਾਰੀ ਕਰਦਿਆਂ ਮੰਗ ਕੀਤੀ ਹੈ ਕਿ ਵੀਡੀਓ ਦੇ ਆਧਾਰ ‘ਤੇ ਤਫਤੀਸ਼ ਕੀਤੀ ਜਾਵੇ ਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ। ਪਾਰਟੀ ਆਗੂ ਗੁਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਿਰਫ ਤਿੰਨ ਦਿਨ ਪਹਿਲਾਂ ਹੀ ਇਹ ਵੀਡੀਓ ਮਿਲੀ  ਹੈ।

RELATED ARTICLES
POPULAR POSTS