ਟਕਸਾਲੀਆਂ ਨਾਲ ਮਿਲ ਕੇ ਮਨਾਉਣਗੇ ਅਕਾਲੀ ਦਲ ਦਾ ਸਥਾਪਨਾ ਦਿਵਸ
ਚੰਡੀਗੜ੍ਹ/ਬਿਊਰੋ ਨਿਊਜ਼
ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਹੁਣ ਬਾਦਲਾਂ ਖਿਲਾਫ ਖੁੱਲ੍ਹ ਕੇ ਸਾਹਮਣੇ ਆ ਗਏ ਹਨ ਅਤੇ ਢੀਂਡਸਾ ਹੁਣ 14 ਦਸੰਬਰ ਨੂੰ ਟਕਸਾਲੀ ਅਕਾਲੀਆਂ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਦਾ ਸਥਾਪਨਾ ਦਿਵਸ ਅੰਮ੍ਰਿਤਸਰ ਵਿੱਚ ਮਨਾਉਣਗੇ। ਹਾਲਾਂਕਿ ਢੀਂਡਸਾ ਨੇ ਕਿਹਾ ਕਿ ਇਹ ਕੋਈ ਸਿਆਸੀ ਸਮਾਗਮ ਨਹੀਂ ਹੋਵੇਗਾ ਬਲਕਿ ਸਿਆਸੀ ਮੁੱਦਿਆਂ ਤੋਂ ਉੱਤੇ ਉੱਠ ਕੇ ਸ਼੍ਰੋਮਣੀ ਅਕਾਲੀ ਦਲ ਲਈ ਇਹ ਦਿਨ ਮਨਾਇਆ ਜਾਏਗਾ। ਟਕਸਾਲੀ ਅਕਾਲੀਆਂ ਨਾਲ ਢੀਂਡਸਾ ਸਮੇਤ ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾ ਵੀ ਸ਼ਾਮਲ ਹੋਣਗੇ। ਇਸ ਸਬੰਧੀ ਢੀਂਡਸਾ ਦੀ ਟਕਸਾਲੀਆਂ ਨਾਲ ਬੈਠਕ ਵੀ ਹੋ ਚੁੱਕੀ ਹੈ। ਢੀਂਡਸਾ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਇਸ ਦਾ ਮਤਲਬ ਇਹ ਨਹੀਂ ਕਿ ਉਹ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਚਰਚਾ ਹੈ ਕਿ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਸ਼ਾਮਲ ਹੋ ਸਕਦੇ ਹਨ। ਢੀਂਡਸਾ ਨੇ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਪਰ ਟਕਸਾਲੀ ਲੀਡਰਾਂ ਨਾਲ ਮਿਲ ਕੇ ਚੱਲ਼ਣ ਦਾ ਸੰਕੇਤ ਦਿੱਤਾ ਹੈ।
Check Also
ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜਲਾਲੀ ਗਿੱਲ ਨੇ ਐਡਵੋਕੇਟ ਧਾਮੀ ਤੋਂ ਮੰਗਿਆ ਅਸਤੀਫ਼ਾ
ਕਿਹਾ : ਧਾਮੀ ਦੀ ਸ਼ਬਦਾਵਲੀ ਨੇ ਸਮੁੱਚੀ ਔਰਤ ਜਾਤ ਕੀਤਾ ਹੈ ਸ਼ਰਮਸ਼ਾਰ ਚੰਡੀਗੜ੍ਹ/ਬਿਊਰੋ ਨਿਊਜ਼ : …