ਪ੍ਰੀਖਿਆ ਪਾਸ ਕਰਨ ਦੀ ਖੁਸ਼ੀ ‘ਚ ਪਾਰਟੀ ਕਰਨ ਜਾ ਰਹੇ ਸਨ ਵਿਦਿਆਰਥੀ
ਜਲੰਧਰ/ਬਿਊਰੋ ਨਿਊਜ਼
ਜਲੰਧਰ ਵਿਚ ਲੰਘੀ ਦੇਰ ਰਾਤ 11 ਵਜੇ ਸੜਕ ਹਾਦਸੇ ਵਿਚ ਐਮ.ਬੀ.ਬੀ.ਐਸ. ਦੇ 3 ਵਿਦਿਆਰਥੀਆਂ ਦੀ ਮੌਤ ਹੋ ਗਈ। ਜਾਣਕਾਰੀ ਮਿਲੀ ਹੈ ਕਿ ਤਿੰਨੋਂ ਵਿਦਿਆਰਥੀ ਐਮ.ਬੀ.ਬੀ.ਐਸ. ਦੀ ਦੂਜੇ ਸਾਲ ਦੀ ਪ੍ਰੀਖਿਆ ਵਿਚੋਂ ਪਾਸ ਹੋਏ ਸਨ। ਪਾਸ ਹੋਣ ਦੀ ਖੁਸ਼ੀ ਮਨਾਉਣ ਲਈ ਉਹ ਜਲੰਧਰ ਤੋਂ ਫਗਵਾੜਾ ਵਾਲੇ ਪਾਸੇ ਜਾ ਰਹੇ ਸਨ ਤੇ ਲੰਘੀ ਦੇਰ ਰਾਤ ਉਨ੍ਹਾਂ ਦਾ ਮੋਟਰ ਸਾਈਕਲ ਸਲਿੱਪ ਕਰਕੇ ਸੜਕ ‘ਤੇ ਡਿੱਗ ਗਿਆ, ਜਿਸ ਕਾਰਨ ਇਨ੍ਹਾਂ ਤਿੰਨਾਂ ਵਿਦਿਆਰਥੀਆਂ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਵਿਚ ਮਾਰੇ ਗਏ ਨੌਜਵਾਨਾਂ ਦੀ ਪਹਿਚਾਣ ਬਟਾਲਾ ਦੇ ਹਰਕੁਲਦੀਪ ਸਿੰਘ, ਬਠਿੰਡਾ ਦੇ ਤੇਜਪਾਲ ਸਿੰਘ ਅਤੇ ਪਟਿਆਲਾ ਦੇ ਵਿਨੀਤ ਕੁਮਾਰ ਦੇ ਰੂਪ ਵਿਚ ਹੋਈ ਹੈ। ਇਹ ਤਿੰਨੋਂ ਵਿਦਿਆਰਥੀ ਜਲੰਧਰ ਸਥਿਤ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਵਿਚ ਐਮ.ਬੀ.ਬੀ.ਐਸ. ਦੇ ਵਿਦਿਆਰਥੀ ਸਨ।
Check Also
ਪੰਜਾਬ ਵਿਚ ਬਦਲੀਆਂ ਦੇ ਹੁਕਮ ਪੰਜਾਬੀ ਭਾਸ਼ਾ ’ਚ ਹੋਣ ਲੱਗੇ ਜਾਰੀ
ਪਹਿਲਾਂ ਬਦਲੀਆਂ ਦੇ ਹੁਕਮ ਜਾਰੀ ਹੁੰਦੇ ਸਨ ਅੰਗਰੇਜ਼ੀ ਭਾਸ਼ਾ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਮੁੱਖ …