Breaking News
Home / ਪੰਜਾਬ / ਹਰਮਿੰਦਰ ਗਿੱਲ ਨੇ ਮੰਗੀ ਲਿਖਤੀ ਮੁਆਫੀ

ਹਰਮਿੰਦਰ ਗਿੱਲ ਨੇ ਮੰਗੀ ਲਿਖਤੀ ਮੁਆਫੀ

ਦਰਬਾਰ ਸਾਹਿਬ ਦੀਆਂ ਸੰਗਤਾਂ ਲਈ ਬੋਲ ਗਏ ਸਨ ਮੰਦਾ
ਅੰਮ੍ਰਿਤਸਰ/ਬਿਊਰੋ ਨਿਊਜ਼
ਹਲਕਾ ਪੱਟੀ ਦੇ ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਚਿੱਠੀ ਸੌਂਪ ਕੇ ਪਿਛਲੇ ਦਿਨੀਂ ਬੋਲੇ ਅਪਸ਼ਬਦਾਂ ਲਈ ਖਿਮਾ ਜਾਚਨਾ ਮੰਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਦੇ ਨਿੱਜੀ ਸਹਾਇਕ ਨੂੰ ਦਿੱਤੇ ਮੰਗ ਪੱਤਰ ‘ਚ ਗਿੱਲ ਨੇ ਕਿਹਾ ਹੈ ਕਿ ਉਨ੍ਹਾਂ ਵਲੋਂ ਪਿਛਲੇ ਦਿਨੀਂ ਜੋ ਵੀ ਸ੍ਰੀ ਹਰਿਮੰਦਰ ਸਾਹਿਬ ਅਤੇ ਸੰਗਤਾਂ ਬਾਰੇ ਸ਼ਬਦ ਕਹਿ ਗਏ ਸਨ, ਉਸ ਦੀ ਉਹ ਸੰਗਤਾਂ ਪਾਸੋਂ ਮੁਆਫ਼ੀ ਮੰਗ ਚੁੱਕੇ ਹਨ ਅਤੇ ਜਥੇਦਾਰ ਜੋ ਵੀ ਉਨ੍ਹਾਂ ਨੂੰ ਇਸ ਲਈ ਸਜ਼ਾ ਲਾਉਣਗੇ, ਉਹ ਭੁਗਤਣ ਲਈ ਤਿਆਰ ਹਨ। ਧਿਆਨ ਰਹੇ ਕਿ ਹਰਮਿੰਦਰ ਗਿੱਲ ਵੱਲੋਂ ਸ੍ਰੀ ਦਰਬਾਰ ਸਾਹਿਬ ਆਉਣ ਵਾਲੀ ਸੰਗਤ ਦਾ ਮੂੰਹ ਮੋੜ ਕੇ ਹਰੀਕੇ ਪੱਤਣ ਵੱਲ ਕੀਤੇ ਜਾਣ ਅਤੇ ਸੰਗਤ ਨੂੰ ਮੱਛੀ ਖਵਾਉਣ ਵਾਲਾ ਇਤਰਾਜ਼ਯੋਗ ਬਿਆਨ ਦੇ ਦਿੱਤਾ ਗਿਆ ਸੀ। ਜਿਸ ਕਰਕੇ ਸਿੱਖ ਸੰਗਤਾਂ ਵਿਚ ਬਹੁਤ ਹੀ ਰੋਸਾ ਪਾਇਆ ਗਿਆ।

Check Also

ਦਿੱਲੀ ਏਅਰਪੋਰਟ ਤੋਂ ਪਰਤ ਰਹੇ ਬਜ਼ੁਰਗ ਜੋੜੇ ’ਤੇ ਹੋਇਆ ਹਮਲਾ

ਮਲੋਟ/ਬਿਊਰੋ ਨਿਊਜ਼ : ਦਿੱਲੀ ਏਅਰਪੋਰਟ ਤੋਂ ਵਾਪਸ ਪਰਤ ਰਹੇ ਪੰਜਾਬ ਦੇ ਮਲੋਟ ਦੇ ਰਹਿਣ ਵਾਲੇ …