ਬਰੈਂਪਟਨ/ਡਾ. ਸੁਖਦੇਵ ਸਿੰਘ ਝੰਡ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਹਰ ਮਹੀਨੇ ਹੋਣ ਵਾਲੀ ਇਕੱਤਰਤਾ ਅਗਲੇ ਐਤਵਾਰ 15 ਅਕਤੂਬਰ ਨੂੰ ‘ਹੋਮਲਾਈਫ਼ ਰਿਅਲਟੀ ਆਫ਼ਿਸ’ ਦੇ 2250 ਬੋਵੇਰਡ ਡਰਾਈਵ (ਈਸਟ) ਦੀ ਬੇਸਮੈਂਟ ਪੀ-1 ਸਥਿਤ ਮੀਟਿੰਗ-ਰੂਮ ਵਿਚ ਬਾਅਦ ਦੁਪਹਿਰ 2.00 ਵਜੇ ਤੋਂ 5.00 ਵਜੇ ਤੱਕ ਹੋਵੇਗੀ। ਇਸ ਇਕੱਤਰਤਾ ਵਿਚ ਜਲੰਧਰ ਤੋਂ ਆਈ ਕਵਿੱਤਰੀ ਪ੍ਰਕਾਸ਼ ਕੌਰ ਜਿਨ੍ਹਾਂ ਦੀਆਂ ਪੰਜਾਬੀ ਤੇ ਹਿੰਦੀ ਵਿਚ ਕਵਿਤਾਵਾਂ ਦੀਆਂ ਪੁਸਤਕਾਂ ਛਪੀਆਂ ਹਨ ਅਤੇ ਉਨ੍ਹਾਂ ਨੇ ਚਰਚਿਤ ਰੂਸੀ ਨਾਵਲ ‘ਕਰਾਈਮ ਐਂਡ ਪੱਨਿਸ਼ਮੈਂਟ’ ਦਾ ਪੰਜਾਬੀ ਵਿਚ ਅਨੁਵਾਦ ਵੀ ਕੀਤਾ ਹੈ, ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ। ਸਭਾ ਦੀ ਸਰਗ਼ਰਮ ਮੈਂਬਰ ਉੱਘੀ ਕਵਿੱਤਰੀ ਸੁਰਜੀਤ ਕੌਰ ਉਨ੍ਹਾਂ ਦੀ ਜਾਣ-ਪਛਾਣ ਹਾਜ਼ਰੀਨ ਨਾਲ ਕਰਾਉਣਗੇ ਅਤੇ ਸਭਾ ਦੇ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਰੂ-ਬਰੂ ਰਚਾਇਆ ਜਾਏਗਾ। ਉਪਰੰਤ, ਕਵੀ-ਦਰਬਾਰ ਹੋਵੇਗਾ ਜਿਸ ਵਿਚ ਹਾਜ਼ਰ ਕਵੀ ਆਪਣੀਆਂ ਰਚਨਾਵਾਂ ਹਾਜ਼ਰੀਨ ਨਾਲ ਸਾਂਝੀਆਂ ਕਰਨਗੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈ 647-567-9128, 905-497-1216 ਜਾਂ 416-904-3500 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …