8.4 C
Toronto
Friday, October 24, 2025
spot_img
Homeਕੈਨੇਡਾਬੋਨੀਗਲਿਨ ਸੀਨੀਅਰਜ਼ ਕਲੱਬ ਕੈਲੇਡਨ ਦਾ ਪਲੇਠਾ ਸਮਾਗਮ ਧੂਮ-ਧਾਮ ਨਾਲ ਮਨਾਇਆ ਗਿਆ

ਬੋਨੀਗਲਿਨ ਸੀਨੀਅਰਜ਼ ਕਲੱਬ ਕੈਲੇਡਨ ਦਾ ਪਲੇਠਾ ਸਮਾਗਮ ਧੂਮ-ਧਾਮ ਨਾਲ ਮਨਾਇਆ ਗਿਆ

ਕੈਲੇਡਨ/ਡਾ. ਝੰਡ : ਕੈਲੇਡਨ ਵਿਚ ਨਵੀਂ ਬਣੀ ਸੰਸਥਾ ਬੋਨੀਗਲਿਨ ਸੀਨੀਅਰਜ਼ ਕਲੱਬ ਕੈਲੇਡਨ ਦਾ ਪਲੇਠਾ ਸਮਾਗਮ ਸ਼ਨੀਵਾਰ 9 ਸਤੰਬਰ ਨੂੰ ਪੂਰੇ ਉਤਸ਼ਾਹ ਨਾਲ ਸਫ਼ਲਤਾ ਪੂਰਵਕ ਮਨਾਇਆ ਗਿਆ। ਸਮਾਗ਼ਮ ਦੇ ਆਰੰਭ ਵਿਚ ਮਲੂਕ ਸਿੰਘ ਕਾਹਲੋਂ ਨੇ ਇਸ ਕਲੱਬ ਦੀ ਬਣਤਰ ਬਾਰੇ ਜਾਣਕਾਰੀ ਸੰਖੇਪ ਵਿਚ ਸਮੂਹ ਮੈਂਬਰਾਂ ਨਾਲ ਸਾਂਝੀ ਕੀਤੀ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਕਲੱਬ ਦੇ ਉਦੇਸਾਂ ਅਤੇ ਮੰਤਵਾਂ ਬਾਰੇ ਵੀ ਚਾਨਣਾ ਪਾਇਆ ਗਿਆ। ਕਲੱਬ ਦੀ ਕਾਰਜਕਾਰਨੀ ਦੀ ਚੋਣ ਸਰਬ-ਸੰਮਤੀ ਨਾਲ ਕੀਤੀ ਗਈ। ਕਲੱਬ ਦੇ ਪ੍ਰਧਾਨ ਤਰਲੋਚਨ ਸਿੰਘ ਗਰੇਵਾਲ, ਜਨਰਲ ਸਕੱਤਰ ਦਿਲਮੇਘ ਸਿੰਘ ਖੱਟੜਾ ਅਤੇ ਖ਼ਜ਼ਾਨਚੀ ਗੁਰਦੇਵ ਸਿੰਘ ਸੇਖੋਂ ਨੂੰ ਨਿਯੁਕਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਦੋ ਲੇਡੀਜ਼ ਅਤੇ ਚਾਰ ਕਾਰਜਕਾਰਨੀ ਦੇ ਮੈਂਬਰ ਵੀ ਪ੍ਰਵਾਨ ਕੀਤੇ ਗਏ।
ਉਪਰੰਤ ਤਰਲੋਚਨ ਸਿੰਘ ਨੇ ਵਿਧੀਵੱਤ ਢੰਗ ਨਾਲ ਸਮੂਹ ਮੈਂਬਰਾਂ ਨੂੰ ਜੀ-ਆਇਆਂ ਕਿਹਾ ਅਤੇ ਸਮੁਚੀ ਟੀਮ ਨਾਲ ਕੈਲੇਡਨ ਦੀ ਬਿਹਤਰੀ ਅਤੇ ਸੀਨੀਅਰਜ਼ ਨੂੰ ਸਮੇਂ-ਸਮੇਂ ਉਚਿਤ ਜਾਣਕਾਰੀ ਦੇਣ ਲਈ ਸੈਮੀਨਾਰ ਆਯੋਜਨ ਕਰਨ ਅਤੇ ਮਨੋਰੰਜਨ ਦੇ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿੱਤਾ।
ਇਸ ਮੌਕੇ ਮੱਖਣ ਸਿੰਘ ਰਿਆੜ ਨੇ ਸਾਰਿਆਂ ਨੂੰ ਆਲੇ-ਦੁਆਲੇ ਦੀ ਸਫ਼ਾਈ ਰੱਖਣ ਦੀ ਬੇਨਤੀ ਕੀਤੀ।
ਕਲੱਬ ਦੇ ਪਲੇਠੇ ਸਮਾਗ਼ਮ ਵਿਚ ਤਰਲੋਚਨ ਸਿੰਘ ਗਰੇਵਾਲ ਅਤੇ ਹਰਭਜਨ ਸਿੰਘ ਭਾਊ ਨੇ ਆਪਣੇ ਘਰਾਂ ਤੋਂ ਬਣਾ ਕੇ ਲਿਆਂਦੀ ਗਈ ਸਵਾਦੀ ਖੀਰ ਨਾਲ ਸਾਰਿਆਂ ਦਾ ਮੂੰਹ ਮਿੱਠਾ ਕਰਵਾਇਆ। ਇਸ ਦੇ ਨਾਲ ਹੀ ਚਾਹ-ਪਾਣੀ ਅਤੇ ਖਾਣ-ਪੀਣ ਦੀਆਂ ਵਸਤਾਂ ਦਾ ਖੁੱਲ੍ਹਾ ਪ੍ਰਬੰਧ ਸੀ। ਉਪਰੰਤ, ਸਾਰੇ ਮੈਂਬਰਾਂ ਨੇ ਮਿਲ ਕੇ ਲੰਚ ਦਾ ਅਨੰਦ ਮਾਣਿਆ। ਇੱਥੇ ਜ਼ਿਕਰਯੋਗ ਹੈ ਕਿ ਕਲੱਬ ਦੇ ਇਸ ਪਲੇਠੇ ਸਮਾਗ਼ਮ ਵਿਚ ਮੈਂਬਰਾਂ ਵੱਲੋਂ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਕਲੱਬ ਨੂੰ ਹੋਮ ਲਾਈਫ਼ ਇੰਸ਼ੋਅਰੈਂਸ ਤੋਂ ਹਰਪ ਗਰੇਵਾਲ ਤੇ ਜੁਗਰਾਜ ਸਿੰਘ ਰਿਆਲਟਰ ਨੇ 500-500 ਡਾਲਰ ਅਤੇ ਉਂਕਾਰ ਸਿੰਘ ਗਰੇਵਾਲ ਤੇ ਸ਼ਰਮਾ ਜੀ ਨੇ 100-100 ਡਾਲਰ ਦੇ ਕੇ ਕਲੱਬ ਦੇ ਮੈਂਬਰਾਂ ਦੀ ਹੌਸਲਾ-ਅਫ਼ਜ਼ਾਈ ਕੀਤੀ।
ਕਲੱਬ ਦੇ ਇਸ ਪਲੇਠੇ ਸਮਾਗ਼ਮ ਵਿਚ ਜੰਗ ਬਹਾਦਰ ਵਾਸੂਦੇਵ, ਸੁਰਜੀਤ ਸਿੰਘ ਵਿਰਕ, ਹਰਚਰਨ ਸਿੰਘ ਟਿਵਾਣਾ, ਕੁਲਦੀਪ ਸਿੰਘ ਮੈਨੇਜਰ, ਬਲਤੇਜ ਸਿੰਘ ਬਰਾੜ, ਮੋਹਨ ਸਿੰਘ, ਜਰਨੈਲ ਸਿੰਘ ਸਿੱਧੂ, ਗੁਰਮੁਖ ਸਿੰਘ ਬਰਾੜ, ਹਰਪਾਲ ਸਿੰਘ ਫ਼ਰੀਦਕੋਟ, ਮੱਘਰ ਸਿੰਘ, ਰਣਜੀਤ ਸਿੰਘ ਭੰਗੂ, ਸੁਰਜੀਤ ਸਿੰਘ ਜੂਨੀਅਰ, ਹਰਭਜਨ ਸਿੰਘ ਭਾਊ, ਹੁਨਰ ਕਾਹਲੋਂ ਭਜਨ ਸਿੰਘ ਗੋਰਸੀਆਂ, ਕਾਮਰੇਡ ਜਗਜੀਤ ਸਿੰਘ ਜੋਗਾ, ਬਲਦੇਵ ਸਿੰਘ ਢੇਸੀ, ਸੰਨੀ ਭਾਟੀਆ, ਅਮਰਜੀਤ ਸਿੰਘ ਸਾਂਪਲਾ, ਕਰਮਜੀਤ ਸਿੰਘ ਗਿੱਲ, ਦਲਬੀਰ ਬੱਤਾ, ਅਵਤਾਰ ਸਿੰਘ ਅਤੇ ਕਈ ਹੋਰ ਸ਼ਾਮਲ ਸਨ।

 

RELATED ARTICLES

ਗ਼ਜ਼ਲ

POPULAR POSTS