ਬਰੈਂਪਟਨ/ਬਾਸੀ ਹਰਚੰਦ : ਪਿਛਲੇ ਦਿਨੀਂ ਪੰਜਾਬੀ ਸੱਭਿਆਚਾਰ ਮੰਚ ਦੀ ਮੀਟਿੰਗ ਬਲਦੇਵ ਸਿੰਘ ਸਹਿਦੇਵ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਾਰਤ ਦੀ ਅਜਾਦੀ ਦੇ ਮਹਾਨ ਸੰਗਰਾਮੀਏਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ 31 ਜੁਲਾਈ 2022 ਦਿਨ ਐਤਵਾਰ ਨੂੰ ਮਨਾਇਆ ਜਾਵੇ। ਯਾਦ ਰਹੇ ਜਲਿਆਂਵਾਲੇ ਬਾਗ ਦੇ ਸਾਕੇ ਦੇ ਜ਼ਿੰਮੇਵਾਰ ਜਰਨਲ ਓਡਵਾਇਰ ਨੂੰ ਇਗਲੈਂਡ ਵਿੱਚ ਜਾ ਕੇ ਬੜੀ ਦਲੇਰੀ ਦੇ ਨਾਲ ਭਰੀ ਸਭਾ ਵਿੱਚ ਗੋਲੀਆ ਮਾਰ ਕੇ ਬਦਲਾ ਲਿਆ ਸੀ। ਸਾਡਾ ਫਰਜ਼ ਬਣਦਾ ਹੈ ਕਿ ਅਜਿਹੇ ਲੋਕ ਹੱਕਾਂ ਦੇ ਪ੍ਰੇਰਨਾ ਸਰੋਤ ਅਜ਼ਾਦੀ ਸੰਗਰਾਮੀਆਂ ਨੂੰ ਯਾਦ ਕਰੀਏ ਤੇ ਬਣਦਾ ਸਤਿਕਾਰ ਦੇਈਏ ਅਤੇ ਆਪਣੀਆਂ ਪੀੜ੍ਹੀਆਂ ਨੂੰ ਲੋਕ ਹੱਕਾਂ ਲਈ ਜਾਗਰੂਕ ਕਰਦੇ ਰਹੀਏ। ਇਸ ਸਬੰਧੀ ਸਮਾਗਮ 31 ਜੁਲਾਈ ਦਿਨ ਐਤਵਾਰ ਨੂੰ ਕੈਸੀਕੈਂਬਲ ਕਮਿਉਨਿਟੀ ਸੈਂਟਰ ਦੇ ਪਿਛਲੇ ਪਾਸੇ ਪਾਰਕ ਦੇ ਸੈਡ ਵਿੱਚ 11-00 ਵਜੇ ਤੋਂ 2-00 ਵਜੇ ਤੱਕ ਹੋਵੇਗਾ। ਸੱਭ ਪ੍ਰਗਤੀਸੀਲ ਬੁਧੀਜੀਵੀਆਂ ਅਤੇ ਸੱਭ ਲੋਕਾਂ ਨੂੰ ਸਾਮਲ ਹੋਣ ਲਈ ਖੁੱਲਾ ਸੱਦਾ ਹੈ ਆਪਣਾ ਪਵਿਤਰ ਫਰਜ਼ ਸਮਝ ਕੇ ਸਾਮਲ ਹੋਵੋ। ਚਾਹ ਪਾਣੀ ਦਾ ਪ੍ਰਬੰਧ ਹੋਵੇਗਾ।
ਹੋਰ ਜਾਣਕਾਰੀ ਲਈ ਬਲਦੇਵ ਸਿੰਘ ਸਹਿਦੇਵ 647-233-1527, ਕਾਮਰੇਡ ਸੁਖਦੇਵ ਸਿੰਘ 437-788-8035 , ਹਰਚੰਦ ਸਿੰਘ ਬਾਸੀ 437-255 -5029 ਨਾਲ ਸੰਪਰਕ ਕੀਤਾ ਜਾ ਸਕਦਾ ਹੈ।