-4 C
Toronto
Friday, February 6, 2026
spot_img
Homeਕੈਨੇਡਾਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

ਸੈਂਡਲਵੁੱਡ ਸੀਨੀਅਰ ਕਲੱਬ ਵਲੋਂ ਤਾਸ਼ ਦੇ ਮੁਕਾਬਲੇ

logo-2-1-300x105ਬਰੈਂਪਟਨ/ਡਾ. ਬਲਜਿੰਦਰ ਸਿੰਘ ਸੇਖੋਂ
ਸੈਂਡਲਵੁੱਡ ਸੀਨੀਅਰ ਕਲੱਬ ਦੇ ਮੈਂਬਰਾਂ ਵਲੋਂ 17 ਜੁਲਾਈ 2016, ਦਿਨ ਐਤਵਾਰ ਨੂੰ ਕੈਸੀ ਕੈਂਬਲ ਕਮਿਊਨਿਟੀ ਸੈਂਟਰ, ਜੋ ਸੈਂਡਲਵੂਡ ਪਾਰਕਵੇ ਅਤੇ ਚਿੰਕੂਜ਼ੀ ਸੜਕ ਦੇ ਖੂੰਜੇ ਹੈ,  ਵਿਖੇ ਸਵੇਰੇ 11 ਵਜੇ  ਤਾਸ਼ (ਸਵੀਪ) ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।  ਇਨ੍ਹਾਂ ਮੁਕਾਬਲਿਆਂ ਦੀਆਂ ਐਂਟਰੀਆ 10:30 ਵਜੇ ਸਵੇਰੇ ਤੋਂ 11 ਵਜੇ ਤੱਕ ਪਾਈਆਂ ਜਾਣਗੀਆਂ, ਅਤੇ ਐਂਟਰੀ ਫੀਸ 5 ਡਾਲਰ ਹੋਵੇਗੀ। ਕਲੱਬ ਵਲੋਂ ਕਾਮਾਗਾਟਾ ਮਾਰੂ ਕਾਂਢ ਦੇ ਦੁਖਾਂਤ ਦੀ ਜਿਮੇਵਾਰੀ ਲੈਂਦਿਆਂ ਕੈਨੇਡਾ ਦੀ ਕੇਂਦਰ ਸਰਕਾਰ ਵਲੋਂ ਮੰਗੀ ਮੁਆਫ਼ੀ ਦੀ ਪ੍ਰਸ਼ੰਸਾ ਵੀ ਕੀਤੀ ਗਈ। ਇਨ੍ਹਾਂ ਮੁਕਾਬਲਿਆਂ ਦੇ ਨਿਯਮਾਂ ਬਾਰੇ ਦਸਦਿਆਂ ਕਲੱਬ ਦੇ ਪ੍ਰਧਾਨ ਸ: ਇੰਦਰਜੀਤ ਗਰੇਵਾਲ ਨੇ ਦੱਸਿਆ ਕਿ ਇਨ੍ਹਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ, ਕਲੱਬ ਦੇ ਨਾਮਜਦ ਮੈਂਬਰ ਰੈਫਰੀਆਂ ਦੀ ਜਿਮੇਵਾਰੀ ਨਿਭਾਉਣਗੇ ਅਤੇ ਕਿਸੇ ਵਿਵਾਦ ਦੀ ਸੂਰਤ ਵਿਚ ਕਮੇਟੀ ਦਾ ਫੈਸਲਾ ਅੰਤਿਮ ਮੰਨਿਆਂ ਜਾਵੇਗਾ।  ਇਸ ਕਲੱਬ ਬਾਰੇ ਜਾਂ ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ ਇੰਦਰਜੀਤ ਸਿੰਘ ਗਰੇਵਾਲ (647 723 9103) ਜਾਂ ਤਾਰਾ ਸਿੰਘ ਗਿੱਲ (647 706 5870) ਨਾਲ ਸੰਪਰਕ ਕੀਤਾ ਜਾ ਸਕਦਾ ਹੈ।

RELATED ARTICLES
POPULAR POSTS