ਬਰੈਂਪਟਨ : ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਪ੍ਰਕਾਸ਼ ਪੁਰਬ ਦੇ ਖਾਸ ਮੌਕੇ ‘ਤੇ ਅਸੀਂ ਪੂਰੀ ਖੁਸ਼ੀ ਨਾਲ ਦੱਸਣਾ ਚਾਹੁੰਦੇ ਹਾਂ ਕਿ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਹੁਣ ਵਿਸ਼ਵ ਦੇ IB ਸਕੂਲਾਂ ਵਿੱਚੋਂ ਇੱਕ ਹੈ। ਗੁਰੂ ਗ੍ਰੰਥ ਸਾਹਿਬ ਦੇ 413ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸਕੂਲ ਦੇ 6 ਏਕੜ ਦੇ ਏਰੀਏ ਵਿੱਚ ਨਗਰ ਕੀਰਤਨ ਵਿੱਚ ਭਾਗ ਲਿਆ । ਵਿਦਿਆਰਥੀਆਂ ਨੇ ਸਾਰੇ ਰਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ, ਚੌਰ ਅਤੇ ਛਤਰ ਕਰਨ ਦੀ ਸੇਵਾ ਨਿਭਾਈ । ਸਕੂਲ ਵਿੱਚ ਵਿਦਿਆਰਥੀਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਨਾ, ਪ੍ਰਕਾਸ਼ ਕਰਨਾ ਅਤੇ ਸੁਖ -ਆਸਣ ਕਰਨ ਦੀ ਸੇਵਾ ਕਰਨ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਖਾਲਸਾ ਸਕੂਲ ਦੇ ਬੈਂਡ ਅਤੇ ਪੰਜ ਨਿਸ਼ਾਨਚੀਆਂ ਨੇ ਨਗਰ ਕੀਰਤਨ ਦੀ ਅਗਵਾਈ ਕੀਤੀ । ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿੱਚ ਵਿਦਿਆਰਥੀ ਸਾਰੇ ਸਿੱਖ ਇਤਿਹਾਸਕ ਦਿਹਾੜੇ ਰਲ ਮਿਲ ਕੇ ਮਨਾਉਂਦੇ ਹਨ। ਵਿਦਿਆਰਥੀਆਂ, ਸਟਾਫ ਅਤੇ ਮਾਪਿਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ । 92 ਪ੍ਰੋਗਰਾਮ ਗ੍ਰੇਡ 6 ਤੋਂ ਗ੍ਰੇਡ 10 ਤੱਕ ਦੇ ਸਾਰੇ ਵਿਦਿਆਰਥੀਆਂ ਨੂੰ ਉਪਲਬਧ ਕਰਵਾਇਆ ਜਾਂਦਾ ਹੈ । ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ, ਸਾਰੇ ਹੀ ਵਿਦਿਆਰਥੀਆਂ ਦੀ ਸਫਲਤਾ ਵਿੱਚ ਵਿਸ਼ਵਾਸ਼ ਰੱਖਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਸਾਡਾ ਉੱਚ-ਪੱਧਰੀ ਸਿੱਖਿਅਤ ਅਤੇ IB ਟਰੇਂਡ ਸਟਾਫ ਵਿਦਿਆਰਥੀਆਂ ਨੂੰ 21 ਵੀਂ ਸਦੀ ਦੀਆਂ ਜ਼ਰੂਰੀ ਨਿਪੁੰਨਤਾਵਾਂ, ਗੱਲ-ਬਾਤ ਦਾ ਤਰੀਕਾ, ਵਿਸ਼ਲੇਸ਼ਣ, ਡੂੰਘੀ ਸੋਚ, ਆਪਸੀ ਮਿਲਵਰਤਨ, ਸੇਵਾ, ਸਤਿਕਾਰ, ਦਿਆਲਤਾ ਅਤੇ ਨੈਤਿਕ ਕਦਰਾਂ-ਕੀਮਤਾਂ ਸਮਝਣ ਲਈ ਤਿਆਰ ਕਰੇ ਤਾਂ ਕਿ ਵਿਦਿਆਰਥੀ ਇਸ ਵਿਸ਼ਵ ਨੂੰ ਹੋਰ ਸੁਖਾਵਾਂ ਬਣਾਉਣ ਲਈ ਪ੍ਰੇਰਿਤ ਰਹਿਣ।
ਅਸੀ ਇਹ ਦੱਸਦੇ ਹੋਏ ਮਾਣ ਮਹਿਸੂਸ ਕਰਦੇ ਹਾਂ ਕਿ ਖਾਲਸਾ ਕਮਿਉਨਿਟੀ ਸਕੂਲ ਬਰੈਂਪਟਨ ਨੇ KCS ONLINE LEARNING CENTRE ਸ਼ੁਰੂ ਕੀਤਾ ਹੈ।
ਕੋਈ ਵੀ ਹਾਈ ਸਕੂਲ ਜਾਣ ਵਾਲੇ ਵਿਦਿਆਰਥੀ, ਜੋ ਹਾਈ ਸਕੂਲ ਕਰ ਰਹੇ ਹਨ ਜਾਂ ਹੋਰ ਵਾਧੂ ਕੋਰਸਜ਼ ਵੀ ਕਰਨਾ ਚਾਹੁੰਦੇ ਹਨ ਜਾਂ ਆਪਣਾ ਓਨਟਾਰੀਓ ਸੈਕੰਡਰੀ ਸਕੂਲ ਡਿਪਲੋਮਾ ਵੀ ਪੂਰਾ ਕਰਨਾ ਚਾਹੁੰਦੇ ਹਨ ਉਹਨਾਂ ਲਈ ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਵੱਲੋਂ ਅਕਡੈਮਿਕ ਔਨਲਾਈਨ ਕੋਰਸਜ਼ ਕਰਨ ਦੀਆਂ ਸੇਵਾਵਾਂ ਸਤੰਬਰ 2017 ਤੋਂ ਸ਼ੁਰੂ ਕੀਤੀਆਂ ਜਾਣਗੀਆਂ। ਸਾਡੇ ਅਧਿਆਪਕ ਜਿਹੜੇ ਕਿ ਪ੍ਰਦਾਨ ਕੀਤੇ ਗਏ ਔਨਲਾਈਨ ਕੋਰਸਜ਼ ਨੂੰ ਡਿਜ਼ਾਇਨ ਕਰਦੇ ਹਨ ਅਤੇ ਉਹਨਾਂ ਦੇ ਜੁੰਮੇਵਾਰ ਹਨ, ਉਹ ਵਿਦਿਆਰਥੀਆਂ ਨੂੰ ਸਮੇਂ-ਸਿਰ ਫੀਡਬੈਕ ਦੇਣਗੇ ਅਤੇ ਉਹਨਾਂ ਦਾ ਸਹੀ ਮੁਲਅੰਕਣ ਕਰਨਗੇ ਤਾਂ ਜੋ ਕਿ ਹਰ ਵਿਦਿਆਰਥੀ ਦੀ ਪ੍ਰਾਪਤੀ ਦੀ ਸਹੀ ਅਸੈੱਸਮੈਂਟ ਹੋ ਸਕੇ।
ਖਾਲਸਾ ਕਮਿਊਨਿਟੀ ਸਕੂਲ, ਬਰੈਂਪਟਨ ਆਪਣੀ ਵਿਲੱਖਣਤਾ, ਉੱਚ-ਪੱਧਰੀ ਸਿੱਖਿਆ, ਪੂਰਨਤਾ, ਮਿਲਵਰਤਨ ਅਤੇ ਉਦਾਰਚਿੱਤ ਕਰਕੇ ਹੀ ਸਾਰੇ ਵਿਸ਼ਵ ਵਿੱਚ ਪਹਿਚਾਣਿਆ ਜਾਂਦਾ ਹੈ।
Home / ਕੈਨੇਡਾ / ਗੁਰੂ ਗ੍ਰੰਥ ਸਾਹਿਬ ਜੀ ਦੇ 413ਵੇਂ ਪ੍ਰਕਾਸ਼ ਪੁਰਬ ਮੌਕੇ ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ (IB ਵਿਸ਼ਵ ਸਕੂਲ) ਵੱਲੋਂ ਨਗਰ ਕੀਰਤਨ ਦਾ ਆਯੋਜਨ
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …